ਜੰਤਰ-ਮੰਤਰ ਪੂਰੀ ਤਰ੍ਹਾਂ ਕਰਵਾਇਆ ਗਿਆ ਖਾਲੀ, ਪੁਲਿਸ ਨੇ ਪਹਿਲਵਾਨਾਂ ਨੂੰ ਲੈ ਲਿਆ ਹਿਰਾਸਤ ‘ਚ

Rajneet Kaur
2 Min Read

ਨਵੀਂ ਦਿੱਲੀ: ਦਿੱਲੀ ਦੇ ਜੰਤਰ-ਮੰਤਰ ਤੋਂ ਨਵੀਂ ਪਾਰਲੀਮੈਂਟ ਦੇ ਸਾਹਮਣੇ ਮਹਾਪੰਚਾਇਤ ਕਰਨ ਜਾ ਰਹੇ ਪਹਿਲਵਾਨਾਂ ਨੂੰ ਪਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਦਿੱਲੀ ਪੁਲਿਸ ਨੇ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਸਮੇਤ ਸਾਰੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਉਨ੍ਹਾਂ ਦੇ ਸਮਰਥਕਾਂ ਸਮੇਤ ਹਿਰਾਸਤ ‘ਚ ਲੈ ਲਿਆ ਹੈ। ਜੰਤਰ-ਮੰਤਰ ‘ਤੇ ਧਰਨੇ ਵਾਲੀ ਥਾਂ ‘ਤੇ ਲੱਗੇ ਉਨ੍ਹਾਂ ਦੇ ਟੈਂਟ ਵੀ ਉਤਾਰ ਦਿੱਤੇ ਗਏ ਹਨ। ਨਵੇਂ ਸੰਸਦ ਭਵਨ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ  ਨੇ ਰੋਕ ਲਿਆ ਅਤੇ ਪੁਲਿਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ।

ਪੁਲਿਸ ਵੱਲੋਂ ਪਹਿਲਵਾਨਾਂ ਦੇ ਸਮਰਥਨ ‘ਚ ਦਿੱਲੀ ਜਾਣ ਤੋਂ ਰੋਕੇ ਜਾਣ ‘ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਇੱਕ ਵਿਚਾਰਧਾਰਕ ਲੜਾਈ ਹੈ, ਅਸੀਂ ਜੰਤਰ-ਮੰਤਰ, ਉਥੋਂ ਸੰਸਦ ਤੱਕ ਜਾਣ ਵਾਲੇ ਸੀ, ਪਰ ਪੁਲਿਸ ਨੇ ਸਾਨੂੰ ਇੱਥੇ ਰੋਕ ਦਿੱਤਾ ਹੈ।ਅਸੀਂ ਚਾਰ ਵਜੇ ਤੱਕ ਬੈਠਾਗੇਂ, ਉਸ ਤੋਂ ਬਾਅਦ ਦੇਖਾਂਗੇ ਕੀ ਪਲਾਨ ਹੈ।

ਦਿੱਲੀ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਮਹਾਪੰਚਾਇਤ ਨਹੀਂ ਹੋਣ ਦਿੱਤੀ ਗਈ। ਦੂਜੇ ਪਾਸੇ ਪਹਿਲਵਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਹਾਂਪੰਚਾਇਤ ਸਬੰਧੀ ਪੁਲਿਸ ਨੂੰ ਪੱਤਰ ਲਿਖਿਆ ਸੀ।ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਵਿਰੋਧ ‘ਚ ਐਤਵਾਰ (28 ਮਈ) ਨੂੰ ਦਿੱਲੀ ‘ਚ ‘ਮਹਿਲਾ ਸਨਮਾਨ ਮਹਾਪੰਚਾਇਤ’ ਬੁਲਾਈ ਹੈ।

- Advertisement -

ਦੱਸ ਦੇਈਏ ਕਿ ਜੰਤਰ-ਮੰਤਰ ‘ਤੇ ਹੋਏ ਭਾਰੀ ਹੰਗਾਮੇ ਤੋਂ ਬਾਅਦ ਦਿੱਲੀ ਪੁਲਿਸ ਨੇ ਸਾਰੇ ਪਹਿਲਵਾਨਾਂ ਨੂੰ ਹਿਰਾਸਤ ‘ਚ ਲੈ ਕੇ ਵਸੰਤ ਕੁੰਜ ਥਾਣੇ ਲੈ ਗਈ ਹੈ। ਧਾਰਾ 144 ਦੀ ਉਲੰਘਣਾ ਕਾਰਨ ਹੁਣ ਇਹ ਹੜਤਾਲ ਇੱਥੇ ਸਮਾਪਤ ਹੋ ਗਈ ਹੈ। ਹੁਣ ਪਹਿਲਵਾਨ ਜੰਤਰ-ਮੰਤਰ ‘ਤੇ ਵਾਪਸ ਨਹੀਂ ਜਾ ਸਕਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment