ਵਿਕਟੋਰੀਆ ਦੀ ਕੰਟਰੀ ਕੋਰਟ ‘ਚ ਪੰਜਾਬੀ ਮੂਲ ਦੇ ਪਹਿਲੇ ਜੱਜ ਦੀ ਹੋਈ ਨਿਯੁਕਤੀ

TeamGlobalPunjab
1 Min Read

ਸਿਡਨੀ : ਆਸਟ੍ਰੇਲੀਆ ਦੇ ਵਿਕਟੋਰੀਆ ਦੀ ਕੰਟਰੀ ਕੋਰਟ ‘ਚ ਭਾਰਤੀ ਮੂਲ ਦੇ ਪਹਿਲੇ ਜੱਜ ਦੀ ਨਿਯੁਕਤੀ ਹੋਈ ਹੈ। ਜਿਸ ਦੇ ਨਾਲ ਜਲੰਧਰ ਦੇ ਕੋਟ ਕਲਾਂ ਪਿੰਡ ਦੇ 51 ਸਾਲਾ ਪ੍ਰਦੀਪ ਸਿੰਘ ਟਿਵਾਣਾ ਆਸਟ੍ਰੇਲੀਆ ‘ਚ ਜੱਜ ਨਿਯੁਕਤ ਹੋਣ ਵਾਲੇ ਪਹਿਲੇ ਪੰਜਾਬੀ ਬਣ ਗਏ ਹਨ।

ਪ੍ਰਦੀਪ ਟਿਵਾਣਾ ਨੇ ਵੌਲਵਰ ਹੈਂਪਟਨ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਲਿੰਕਨ ਇਨ ਬਾਰ ਸਕੂਲ ਤੋਂ ਬੈਰਿਸਟਰ ਦੀ ਡਿਗਰੀ ਲਈ। ਉਹ ਬੈਰਿਸਟਰ ਦੇ ਤੌਰ ‘ਤੇ ਲਾਅ ਦੀ ਡਿਗਰੀ ਲੈਣ ਵਲੇ ਸਭ ਤੋਂ ਨੌਜਵਾਨ ਬਿਨੈਕਾਰ ਰਹੇ।

ਬੈਰਿਸਟਰ ਪ੍ਰਦੀਪ ਸਿੰਘ ਟਿਵਾਣਾ ਦਾ ਜਨਮ ਅਤੇ ਪਾਲਣ ਪੋਸ਼ਣ ਇੰਗਲੈਂਡ ‘ਚ ਹੀ ਹੋਇਆ ਹੈ, ਪਰ ਪ੍ਰਦੀਪ ਦੀ ਨਿਯੁਕਤੀ ਦੀ ਖਬਰ ਸੁਣਦਿਆਂ ਹੀ ਉਨ੍ਹਾਂ ਦੇ ਜੱਦੀ ਪਿੰਡ ‘ਚ ਖੁਸ਼ੀਆਂ ਮਨਾਈਆਂ ਗਈਆਂ ਅਤੇ ਘਰ ਪਾਠ ਕਰਾਇਆ ਗਿਆ। ਭਾਵੇਂਕਿ ਪ੍ਰਦੀਪ ਦੇ ਪਰਿਵਾਰ ਦਾ ਕੋਈ ਮੈਂਬਰ ਹੁਣ ਪਿੰਡ ਵਿਚ ਨਹੀਂ ਰਹਿੰਦਾ।

Share this Article
Leave a comment