ਫਿਲੀਪੀਨਜ਼ ‘ਚ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ‘ਚ ਭਾਰਤੀ ਨਾਗਰਿਕ ਗ੍ਰਿਫਤਾਰ

Rajneet Kaur
2 Min Read

ਨਿਊਜ਼ ਡੈਸਕ: ਫਿਲੀਪੀਨਜ਼ ਦੇ ਕੁਇਜ਼ਨ ਸੂਬੇ ‘ਚ 30 ਸਾਲਾ ਭਾਰਤੀ ਨਾਗਰਿਕ ਨੂੰ ਲੁੱਟ ਦੀ ਕੋਸ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।ਕੁਇਜ਼ਨ ਸਿਟੀ ਪੁਲਿਸ ਡਿਸਟ੍ਰਿਕਟ ਨੇ ਕਿਹਾ, “ਕੂਏਜੋਨ ਸਿਟੀ ਦੇ ਬਾਰਾਂਗੇ ਬੈਟਸਨ ਹਿੱਲਜ਼ ਦੇ ਜਗਦੀਪ ਸਿੰਘ ਬਰਾੜ ‘ਤੇ ਸ਼ਹਿਰ ਦੇ ਸਰਕਾਰੀ ਵਕੀਲ ਦੇ ਦਫ਼ਤਰ ਅੱਗੇ ਲੁੱਟ ਅਤੇ ਅਸਲਾ ਰੈਗੂਲੇਸ਼ਨ ਐਕਟ ਦੀ ਉਲੰਘਣਾ ਦਾ ਦੋਸ਼ ਲਗਾਇਆ ਜਾਵੇਗਾ।”

ਪੁਲਿਸ ਦੇ ਅਨੁਸਾਰ, ਪਿਛਲੇ ਹਫ਼ਤੇ ਰਾਤ 9 ਵਜੇ ਦੇ ਕਰੀਬ, ਬਰਾੜ ਨੇ ਕੁਇਰੀਨੋ ਹਾਈਵੇਅ ਦੇ ਨਾਲ ਟ੍ਰੀਜ਼ ਰੈਜ਼ੀਡੈਂਸ ਕੰਡੋਮੀਨੀਅਮ ਦੇ ਨੇੜੇ ਇੱਕ ਡਰਾਈਵਰ ‘ਤੇ ਬੰਦੂਕ ਤਾਨ ਕੇ ਉਸ ਦਾ ਬੈਲਟ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਵਿਰੋਧ ਕੀਤਾ ਅਤੇ ਮਦਦ ਲਈ ਰੌਲਾ ਪਾਉਣ ‘ਤੇ ਇਲਾਕੇ ‘ਚ ਗਸ਼ਤ ਕਰ ਰਹੇ ਪੁਲਿਸ ਅਧਿਕਾਰੀਆਂ ਨੂੰ ਸੂਚਨਾ ਮਿਲੀ ਅਤੇ ਬਰਾੜ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਨੇ ਬਾਰੂਦ ਨਾਲ ਭਰਿਆ ਇੱਕ ਸਮਿਥ ਐਂਡ ਵੈਸਨ ਕੈਲ 38 ਰਿਵਾਲਵਰ ਬਰਾਮਦ ਕੀਤਾ ਅਤੇ ਬਰਾੜ ਕੋਲੋਂ ਇੱਕ ਫਾਇਰ ਕੀਤਾ ਹੋਇਆ ਕਾਰਤੂਸ ਬਰਾਮਦ ਕੀਤਾ ਗਿਆ। ਨੈਸ਼ਨਲ ਕੈਪੀਟਲ ਰੀਜਨ ਪੁਲਿਸ ਦਫਤਰ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾੜ ਨੇ ਕਿਸ਼ਤਾਂ ‘ਤੇ ਕਰਜ਼ੇ ਲੈਣ ਕਾਰਨ ਆਪਣਾ ਕਾਰੋਬਾਰ ਗੁਆ ਦਿੱਤਾ ਸੀ, ਜਿਸ ਕਾਰਨ ਉਸ ਨੂੰ ਇਹ ਅਪਰਾਧ ਕਰਨ ਲਈ ਮਜਬੂਰ ਹੋਣਾ ਪਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment