ਕੈਨੇਡਾ: ਕੌਮਾਂਤਰੀ ਟੈਲੀਫੋਨ ਘੁਟਾਲਿਆਂ ‘ਚ ਸ਼ਾਮਲ ਭਾਰਤੀ ਮੂਲ ਦਾ 25 ਸਾਲਾ ਨੌਜਵਾਨ ਗ੍ਰਿਫਤਾਰ

TeamGlobalPunjab
1 Min Read

ਟੋਰਾਂਟੋ: ਕੈਨੇਡਾ ‘ਚ ਭਾਰਤੀ ਮੂਲ ਦੇ 25 ਸਾਲਾ ਵਿਅਕਤੀ ਨੂੰ ਕਥਿਤ ਤੌਰ ‘ਤੇ ਕਈ ਕੌਮਾਂਤਰੀ ਟੈਲੀਫੋਨ ਘੁਟਾਲਿਆਂ ‘ਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਦੇਸ਼ ਦੇ ਬਾਹਰ ਸਥਿਤ ਲੋਕ ਪੈਸਿਆਂ ਦੀ ਹੇਰਾਫੇਰੀ ਦੇ ਲਈ ਕੰਮ ‘ਤੇ ਰੱਖਦੇ ਸੀ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਦੱਸਿਆ ਕਿ ਓਨਟਾਰੀਓ ਦੇ ਬਰੈਂਪਟਨ ਵਿਚ ਰਹਿਣ ਵਾਲੇ ਅਭਿਨਵ ਬੈਕਟਰ ‘ਤੇ ਦੋਸ਼ ਹਨ ਕਿ ਉਸ ਨੇ 5 ਹਜ਼ਾਰ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਹੇਰਾਫੇਰੀ ਕੀਤੀ।

ਟੈਲੀਫੋਨ ਘੁਟਾਲੇ ਅਤੇ ਹੋਰ ਮਾਮਲਿਆਂ ਦੀ ਜਾਂਚ ਲਈ ਅਕਤੂਬਰ 2018 ਵਿਚ ਆਰਸੀਐਮਪੀ ਨੇ ਔਕਟਾਵਿਆ ਜਾਂਚ ਕੀਤੀ ਸੀ ਜਿਸ ਤੋਂ ਬਾਅਦ ਇਹ ਗ੍ਰਿਫਤਾਰੀ ਕੀਤੀ ਗਈ। ਜਾਂਚ ਦੌਰਾਨ ਹੁਣ ਤੱਕ 10 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਧੋਖਾਧੜੀ ਕਰਨ ਵਾਲੇ ਇਹ ਲੋਕ ਦੇਸ਼ ਦੇ ਬਾਹਰ ਤੋਂ ਕੰਮ ਕਰਦੇ ਸੀ ਅਤੇ 2014 ਤੋਂ ਕੈਨੇਡਾ ਦੇ ਲੋਕਾਂ ਨੂੰ ਅਪਣਾ ਨਿਸ਼ਾਨਾ ਬਣਾ ਰਹੇ ਸੀ। ਭਾਰਤ ਵਿਚ ਨਾਜਾਇਜ਼ ਕਾਲ ਸੈਂਟਰਾਂ ‘ਤੇ ਹੋਈ ਛਾਪੇਮਾਰੀ ਅਤੇ ਕੈਨੇਡਾ ਵਿਚ ਹੋਈ ਗ੍ਰਿਫ਼ਤਾਰੀ ਦੇ ਬਾਵਜੂਦ ਇਹ ਮੁਲਜ਼ਮ ਧੋਖਾ ਦੇਣ ਦੀ ਅਪਣੀ ਰਣਨੀਤੀ ਬਦਲ ਕੇ ਕੈਨੇਡੀਅਨ ਲੋਕਾਂ ਨੂੰ ਠੱਗ ਰਹੇ ਸੀ।

- Advertisement -

Share this Article
Leave a comment