ਜਲੰਧਰ : ਇੱਥੇ ਇੱਕ ਤੇਜ ਰਫ਼ਤਾਰ ਕਾਰ ਪਲਟਣ ਦੇ ਨਾਲ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਇਹ ਘਟਨਾ ਕਪੂਰਥਲਾ ਰੋਡ ‘ਤੇ ਵਾਪਰੀ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈਆਂ ਹਨ।
ਜਲੰਧਰ ਦੇ ਕਪੂਰਥਲਾ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਆ ਰਹੀ ਸੀ। ਸੰਤੁਲਨ ਵਿਗੜਨ ਕਾਰਨ ਕਾਰ ਸੜਕ ਕੰਢੇ ਖੜ੍ਹੀਆਂ ਗੱਡੀਆਂ ਨਾਲ ਬੁਰੀ ਤਰ੍ਹਾਂ ਟਕਰਾ ਗਈ। ਤਿੰਨ ਚਾਰ ਕਾਰਾਂ ਨਾਲ ਟਕਰਾਉਣ ਤੋਂ ਬਾਅਦ ਗੱਡੀ ਸੜਕ ਤੇ ਪਲਟ ਗਈ। ਬੇਕਾਬੂ ਹੋਈ ਕਾਰ ਜਦੋਂ ਗੱਡੀਆਂ ਨਾਲ ਟਕਰਾਈ ਤਾਂ ਉੱਥੇ ਸੜਕ ਕੰਢੇ ਖੜ੍ਹੇ ਤਿੰਨ ਲੋਕ ਵੀ ਇਸ ਦੀ ਲਪੇਟ ‘ਚ ਆ ਗਏ।
ਤਿੰਨਾਂ ਗੰਭੀਰ ਜ਼ਖ਼ਮੀਆਂ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ। ਗਨੀਮਤ ਰਹੀ ਕਿ ਇਸ ਤੇਜ਼ ਰਫ਼ਤਾਰ ਕਾਰ ਦੇ ਨਾਲ ਵਾਪਰੇ ਹਾਦਸੇ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਨੇੜੇ ਦੇ ਲੋਕਾਂ ਵੱਲੋਂ ਪਲਟੀ ਕਾਰ ਚੋਂ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।