ਜਲੰਧਰ: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 10 ਮਈ ਨੂੰ ਹੋਈ ਵੋਟਿੰਗ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ। ਇਸ ਚੋਣ ‘ਚ 19 ਵੱਖ-ਵੱਖ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੇ ਅਪਣੀ ਸਿਆਸੀ ਕਿਸਮਤ ਅਜ਼ਮਾਈ ਹੈ, ਜਿਸ ਦਾ ਫ਼ੈਸਲਾ ਅੱਜ ਹੋਵੇਗਾ।ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵੱਧ ਰਹੀ ਹੈ।ਅੱਜ ਇਹ ਫੈਸਲਾ ਹੋਵੇਗਾ ਕਿ ਜਲੰਧਰ ਦੀ ਜਨਤਾ ਨੇ ਕਿਸ ਨੇਤਾ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ 13 ਮਈ ਨੂੰ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਸਬੰਧੀ ਵੋਟਾਂ ਦੀ ਗਿਣਤੀ ਸਵੇਰੇ 7.30 ਵਜੇ ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਅਤੇ ਸਪੋਰਟਸ ਕਾਲਜ ਕੰਪਲੈਕਸ ਕਪੂਰਥਲਾ ਰੋਡ ਵਿਖੇ ਸ਼ੁਰੂ ਹੋਵੇਗੀ। 8 ਵਜੇ ਈਵੀਐੱਮ ਦੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਹਰੇਕ ਵਿਧਾਨ ਸਭਾ ਖੇਤਰ ਵਿਚ 14 ਟੇਬਲ ਹੋਣਗੇ ਤੇ ਗਿਣਤੀ ਲਈ ਹਰੇਕ ਕੇਂਦਰ ‘ਤੇ 20 ਗਿਣਤੀ ਦਲ (ਰਿਜ਼ਰਵ ਸਣੇ) ਤਾਇਨਾਤ ਕੀਤੇ ਗਏ ਹਨ। 14 ਰਾਊਂਡ ’ਚ ਵੋਟਾਂ ਦੀ ਗਿਣਤੀ ਹੋਵੇਗੀ। ਦੁਪਹਿਰ ਤੱਕ ਤਸਵੀਰ ਸਾਫ ਹੋ ਜਾਵੇਗੀ।
ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਸੰਤੋਖ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਅਕਾਲੀ-ਬਸਪਾ ਨੇ ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦੋਂਕਿ ਭਾਜਪਾ ਨੇ ਸਿੱਖ-ਦਲਿਤ ਚਿਹਰੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਚੋਣ ਮੈਦਾਨ ਵਿੱਚ 19 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਿਨ੍ਹਾਂ ਵਿੱਚ 15 ਪੁਰਸ਼ ਅਤੇ 4 ਔਰਤਾਂ ਹਨ। ਪੰਜ ਮੁੱਖ ਧਿਰਾਂ ‘ਚ ਸ਼ਾਮਿਲ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ-ਬਸਪਾ ਗਠਜੋੜ, ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਦਾ ਦਾਅਵਾ ਹੈ ਕਿ ਸਾਡੀ ਜਿੱਤ ਯਕੀਨੀ ਹੈ। ਜਲੰਧਰ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਿੰਗ ‘ਚ ਕੁੱਲ 54.5 ਫੀਸਦੀ ਵੋਟਾਂ ਪਈਆਂ ਸਨ। ਦਸ ਦਈਏ ਕਿ ਸੰਤੋਖ ਸਿੰਘ ਚੌਧਰੀ ਦੀ ਇਸੇ ਸਾਲ 14 ਜਨਵਰੀ 2023 ਨੂੰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਅਚਾਨਕ ਸਿਹਤ ਵਿਗੜਨ ਮਗਰੋਂ ਮੌਤ ਹੋ ਗਈ ਸੀ। ਜਿਸ ਕਾਰਨ ਇਹ ਜ਼ਿਮਨੀ ਚੋਣ ਹੋ ਰਹੀ ਹੈ।
13:06 (IST): ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੀਤਾ ਜਲੰਧਰ ਦੇ ਲੋਕਾਂ ਦਾ ਧੰਨਵਾਦ
‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੀ ਹੂੰਝਾਫੇਰ ਜਿੱਤ
60 ਹਜ਼ਾਰ ਤੋਂ ਵੱਧ ਵੋਟਾਂ ਨਾਲ ਬਣਾਈ ਬੜ੍ਹਤ
ਰਸਮੀ ਐਲਾਨ ਹੋਣ ਬਾਕੀ, ਵਰਕਰਾਂ ‘ਚ ਖੁਸ਼ੀ ਦੀ ਲਹਿਰ
ਪ੍ਰੈੱਸ ਕਾਨਫ਼ਰੰਸ ‘ਚ 4 ਕੈਬਨਿਟ ਮੰਤਰੀ ਵੀ ਹੋਣਗੇ ਰਿੰਕੂ ਦੇ ਨਾਲ
ਵੋਟਰਾਂ ਦਾ ਸਮਰਥਨ ਦੇਣ ਲਈ ਕਰਨਗੇ ਧੰਨਵਾਦ
ਆਮ ਆਦਮੀ ਪਾਰਟੀ-231394
ਕਾਂਗਰਸ- 186823
ਬੀਜੇਪੀ- 112570
ਸ਼੍ਰੋਮਣੀ ਅਕਾਲੀ ਦਲ-ਬਸਪਾ- 108774
ਆਮ ਆਦਮੀ ਪਾਰਟੀ – 168770
ਕਾਂਗਰਸ- 136465
ਸ਼੍ਰੋਮਣੀ ਅਕਾਲੀ ਦਲ-ਬਸਪਾ- 79301
ਬੀਜੇਪੀ- 89240
10:3 (IST) : ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵੱਧ ਰਹੀ ਹੈ। ਸੁਸ਼ੀਲ ਰਿੰਕੂ ਨੇ 1 ਲੱਖ ਦੀ ਲੀਡ ਪਾਰ ਕਰ ਲਈ ਹੈ। ਆਮ ਆਦਮੀ ਪਾਰਟੀ ਤੋਂ ਰਿੰਕੂ 16,5 67 ਵੋਟਾਂ ਨਾਲ ਅੱਗੇ
9:56 (IST) :
ਆਮ ਆਦਮੀ ਪਾਰਟੀ-77,439
ਕਾਂਗਰਸ- 68,115
ਸ਼੍ਰੋਮਣੀ ਅਕਾਲੀ ਦਲ-ਬਸਪਾ- 35,857
ਬੀਜੇਪੀ- 42,379
ਆਪ ਉਮੀਦਵਾਰ ਸੁਸ਼ੀਲ ਰਿੰਕੂ 8532 ਵੋਟਾਂ ਨਾਲ ਅੱਗੇ,ਦੂਜੇ ਨੰਬਰ ‘ਤੇ ਕਾਂਗਰਸ
ਜਲੰਧਰ ਲੋਕਸਭਾ ਜ਼ਿਮਨੀ ਚੋਣ ਦਾ ਤੀਜਾ ਗੇੜ
ਆਮ ਆਦਮੀ ਪਾਰਟੀ-60,088
ਸ਼੍ਰੋਮਣੀ ਅਕਾਲੀ ਦਲ-ਬਸਪਾ- 28,351
ਕਾਂਗਰਸ- 53,023
ਬੀਜੇਪੀ- 34,051
ਜਲੰਧਰ ਜ਼ਿਮਨੀ ਚੋਣ, ਨਤੀਜੇ ਦਾ ਦਿਨ
ਆਪ ਉਮੀਦਵਾਰ ਸੁਸ਼ੀਲ ਰਿੰਕੂ ਨੂੰ 40,930 ਵੋਟਾਂ
ਕਾਂਗਰਸ 37,053 ਵੋਟਾਂ ਨਾਲ ਦੂਜੇ ਸਥਾਨ ‘ਤੇ
BJP ਦੇ ਅਟਵਾਲ22,651 ਵੋਟਾਂ ਨਾਲ ਤੀਜੇ ਨੰਬਰ ‘ਤੇ
ਸ਼੍ਰੋਮਣੀ ਅਕਾਲੀ ਦਲ ਦੇ ਡਾ. ਸੁੱਖੀ 19,151 ਵੋਟਾਂ ਨਾਲ ਚੌਥੇ ਸਥਾਨ ‘ਤੇ
ਆਪ ਵੱਡੇ ਫਰਕ ਨਾਲ ਅੱਗੇ, ਕਾਂਗਰਸ ਦੂਜੇ ਨੰਬਰ ‘ਤੇ
ਆਪ ਉਮੀਦਵਾਰ ਸੁਸ਼ੀਲ ਰਿੰਕੂ ਨੂੰ 25383 ਵੋਟਾਂ
ਕਾਂਗਰਸ 23,813 ਵੋਟਾਂ ਨਾਲ ਦੂਜੇ ਸਥਾਨ ‘ਤੇ
ਸ਼੍ਰੋਮਣੀ ਅਕਾਲੀ ਦਲ ਦੇ ਡਾ. ਸੁੱਖੀ 12,527 ਵੋਟਾਂ ਨਾਲ ਤੀਜੇ ਸਥਾਨ ‘ਤੇ
BJP ਦੇ ਅਟਵਾਲ10, 430 ਵੋਟਾਂ ਨਾਲ ਚੌਥੇ ਨੰਬਰ ‘ਤੇ
ਜਲੰਧਰ ਜ਼ਿਮਨੀ ਚੋਣ ਦਾ ਚੌਥਾ ਰੁਝਾਨ
AAP ਉਮੀਦਵਾਰ ਰਿੰਕੂ 17098 ਵੋਟਾਂ
ਕਾਂਗਰਸ 15237 ਵੋਟਾਂ ਨਾਲ ਦੂਜੇ ਸਥਾਨ ‘ਤੇ
ਸ਼੍ਰੋਮਣੀ ਅਕਾਲੀ ਦਲ ਦੇ ਡਾ. ਸੁੱਖੀ 10329 ਵੋਟਾਂ ਨਾਲ ਤੀਜੇ ਸਥਾਨ ‘ਤੇ
BJP ਦੇ ਅਟਵਾਲ 6669 ਵੋਟਾਂ ਨਾਲ ਚੌਥੇ ਨੰਬਰ ‘ਤੇ
ਜਲੰਧਰ ਜ਼ਿਮਨੀ ਚੋਣ
AAP ਉਮੀਦਵਾਰ ਸੁਸ਼ੀਲ ਰਿੰਕੂ 11539 ਵੋਟਾਂ
ਕਾਂਗਰਸ 8763 ਵੋਟਾਂ ਨਾਲ ਦੂਜੇ ਸਥਾਨ ‘ਤੇ
ਸ਼੍ਰੋਮਣੀ ਅਕਾਲੀ ਦਲ ਦੇ ਡਾ. ਸੁੱਖੀ 9342 ਵੋਟਾਂ ਨਾਲ ਤੀਜੇ ਸਥਾਨ ‘ਤੇ
BJP ਦੇ ਅਟਵਾਲ 6105 ਵੋਟਾਂ ਨਾਲ ਚੌਥੇ ਨੰਬਰ ‘ਤੋ
ਜਲੰਧਰ ਜ਼ਿਮਨੀ ਚੋਣ ਦਾ ਦੂਜਾ ਰੁਝਾਨ
AAP ਉਮੀਦਵਾਰ ਸੁਸ਼ੀਲ ਰਿੰਕੂ 2680 ਵੋਟਾਂ ਤੋਂ ਅੱਗੇ ਚਲ ਰਹੇ ਹਨ।
ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ 6635 ਵੋਟਾਂ ਨਾਲ ਦੂਜੇ ਨੰਬਰ ‘ਤੇ
ਅਕਾਲੀ +ਬਸਪਾ ਉਮੀਦਵਾਰ ਡਾ. ਸੁੱਖੀ 5351 ਵੋਟਾਂ ਨਾਲ ਤੀਜੇ ਨੰਬਰ ‘ਤੇ
ਬੀਜੇਪੀ ਦੇ ਇੰਦਰ ਇਕਬਾਲ ਅਟਵਾਲ ਨੂੰ 2105 ਵੋਟ
8:42 (IST) ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਅੱਗੇ, ਦੂਜੇ ਨੰਬਰ ਉਤੇ ਅਕਾਲੀ ਦਲ
ਜਲੰਧਰ ਜ਼ਿਮਨੀ ਚੋਣ ਪਹਿਲਾ ਰੁਝਾਨ
ਆਪ ਉਮੀਦਵਾਰ ਨੂੰ ਮਿਲੀਆਂ 2695 ਵੋਟਾਂ
ਅਕਾਲੀ ਦਲ ਨੂੰ ਮਿਲੀਆਂ 1925 ਵੋਟਾਂ
ਕਾਂਗਰਸ 1552 ਵੋਟਾਂ ਨਾਲ ਤੀਜੇ ਨੰਬਰ ‘ਤੇ
BJP ਪਹਿਲੇ ਰੁਝਾਨ ‘ਚ 184 ਵੋਟਾਂ ‘ਤੇ ਸਿਮਟੀ
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.