ਅੰਮ੍ਰਿਤਸਰ ‘ਚ ਹੋਇਆ ਵੱਡਾ ਧਮਾਕਾ, 2 ਮਰੇ ਕਈ ਜ਼ਖ਼ਮੀ

TeamGlobalPunjab
1 Min Read

ਅੰਮ੍ਰਿਤਸਰ : ਇਸ ਵੇਲੇ ਦੀ ਵੱਡੀ ਖ਼ਬਰ ਇੱਥੋਂ ਦੇ ਲਵ ਕੁਸ਼ ਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅਚਾਨਕ ਹੋਏ ਇੱਕ ਧਮਾਕੇ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਵਿਅਕਤੀ ਜ਼ਖਮੀ ਹੋਏ ਹਨ। ਜਾਣਕਾਰੀ ਮੁਤਾਬਿਕ ਇੱਥੋਂ ਦਾ ਰਹਿਣ ਵਾਲਾ ਗੁਰਨਾਮ ਸਿੰਘ ਨਾਮਕ ਵਿਅਕਤੀ ਕਬਾੜ ਦਾ ਕੰਮ ਕਰਦਾ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਗੁਰਨਾਮ ਸਿੰਘ ਥਾਣੇ ਵਿੱਚੋਂ ਕਬਾੜ ਦਾ ਸਮਾਨ ਖਰੀਦ ਕਿ ਲਿਆਇਆ ਸੀ ਜਿਸ ਵਿੱਚ ਪਟਾਕੇ ਮੌਜੂਦ ਸਨ ਅਤੇ ਇਸੇ ਦੀ ਉਹ ਘਰ ਆ ਕੇ ਛਾਂਟੀ ਕਰ ਰਹੇ ਸਨ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਸਮਾਨ ਵਿੱਚ ਅਸਲੀ ਬੰਬ ਵੀ ਮੌਜੂਦ ਸੀ। ਇਸੇ ਦੌਰਾਨ ਹੀ ਉਸ ਬੰਬ ਨੂੰ ਜਦੋਂ ਪੈਰ ਲੱਗਾ ਤਾਂ ਉੱਥੇ ਧਮਾਕਾ ਹੋ ਗਿਆ। ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਮਾਕੇ ਵਿੱਚ 2 ਵਿਅਕਤੀਆਂ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਹੈ ਅਤੇ ਕਈ ਵਿਅਕਤੀ ਜ਼ਖਮੀ ਹੋਏ ਹਨ।

ਇੱਧਰ ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਕਿਸੇ ਜਗ੍ਹਾ ਤੋਂ ਕਬਾੜ ਦਾ ਸਾਮਾਨ ਲੈ ਕੇ ਆਇਆ ਹੈ ਅਤੇ ਇਸ ਸਮਾਨ ਵਿੱਚ ਕੋਈ ਬਲਾਸਟ ਵਾਲੀ ਚੀਜ਼ ਮੌਜੂਦ ਸੀ ਜਿਸ ਦੀ ਉਹ ਜਾਂਚ ਕਰ ਰਹੇ ਹਨ।

Share this Article
Leave a comment