ਚੰਡੀਗੜ੍ਹ: ਜਗਰਾਉਂ ਨਗਰ ਕੌਂਸਲ ਦੇ 23 ਵਾਰਡਾਂ ਵਿੱਚ ਹੋਣ ਜਾ ਰਹੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਫਿਲਹਾਲ ਪਾਰਟੀ ਨੇ ਸਿਰਫ 17 ਉਮੀਦਵਾਰਾਂ ਦਾ ਐਲਾਨ ਕੀਤਾ ਹੈ, 6 ਵਾਰਡਾਂ ਦੇ ਉਮੀਦਵਾਰਾਂ ਦੇ ਨਾਂ ਅਜੇ ਰੋਕੇ ਹੋਏ ਹਨ। ਸੂਤਰਾਂ ਅਨੁਸਾਰ ਪਾਰਟੀ ਸ਼ੁੱਕਰਵਾਰ ਦੇਰ ਸ਼ਾਮ ਜਾਂ ਰਾਤ ਤੱਕ ਬਾਕੀ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਸਕਦੀ ਹੈ।
ਨਾਮਜ਼ਦਗੀ ਦਾਖਲ ਕਰਨ ਦਾ ਸ਼ਨੀਵਾਰ ਆਖਰੀ ਦਿਨ ਹੈ। ਇਸ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਪੂਰੇ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦੇਣਗੇ।
ਆਮ ਆਦਮੀ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਦੀ ਸੂਚੀ
ਵਾਰਡ ਨੰ. 2 – ਜਗਜੀਤ ਸਿੰਘ
ਵਾਰਡ ਨੰਬਰ 4-ਅਮਰਜੀਤ ਸਿੰਘ
ਵਾਰਡ ਨੰ. 6 – ਕੁਲਵੰਤ ਸਿੰਘ
ਵਾਰਡ ਨੰ. 7 – ਗੀਤਾ
ਵਾਰਡ ਨੰਬਰ 8 – ਹਰਮਿੰਦਰ ਸਿੰਘ
ਵਾਰਡ ਨੰ. 9 – ਨਵਦੀਪ ਕੌਰ
ਵਾਰਡ ਨੰ. 10 – ਕੰਵਰਪਾਲ ਸਿੰਘ
ਵਾਰਡ ਨੰ. 12 – ਰਾਮਪ੍ਰਤਾਪ ਸਿੰਘ
ਵਾਰਡ ਨੰ. 13 — ਸੁਨੈਨਾ ਮਲਹੋਤਰਾ
ਵਾਰਡ ਨੰ. 14 – ਸੰਦੀਪ ਸਿੰਘ
ਵਾਰਡ ਨੰ. 15 – ਊਸ਼ਾ ਰਾਣੀ
ਵਾਰਡ ਨੰ. 16 – ਕਰਮਜੀਤ ਸਿੰਘ ਕੈਂਥ
ਵਾਰਡ ਨੰ. 17 – ਜਨਕ ਦੁਲਾਨੀ
ਵਾਰਡ ਨੰ. 18 – ਕਰਨੈਲ ਸਿੰਘ
ਵਾਰਡ ਨੰ. 19 – ਪਰਮਜੀਤ ਕੌਰ
ਵਾਰਡ ਨੰ. 20 – ਸੰਜੇ ਕੁਮਾਰ
ਵਾਰਡ ਨੰ. 23 – ਗੁਰਮੀਤ ਕੌਰ
ਉਮੀਦਵਾਰਾਂ ਦੇ ਐਲਾਨ ਨਾਲ ਜਗਰਾਉਂ ਦਾ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

