Home / News / ਖੰਨਾ ਤੋਂ ਵਿਧਾਇਕ ਗੁਰਕੀਰਤ ਕੋਟਲੀ ਦੀ ਮਾਤਾ ਦਾ ਦੇਹਾਂਤ

ਖੰਨਾ ਤੋਂ ਵਿਧਾਇਕ ਗੁਰਕੀਰਤ ਕੋਟਲੀ ਦੀ ਮਾਤਾ ਦਾ ਦੇਹਾਂਤ

ਖੰਨਾ: ਖੰਨਾ ਤੋਂ ਕੋਟਲੀ ਪਰਿਵਾਰ ਨੂੰ ਵੱਡਾ ਝਟਕਾ ਲੱਗਾ ਹੈ। ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਮਾਤਾ ਅਤੇ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ ਦੀ ਪਤਨੀ ਦਵਿੰਦਰ ਕੌਰ ਦਾ ਦੇਹਾਂਤ ਹੋ ਗਿਆ। 70 ਸਾਲਾ ਦਵਿੰਦਰ ਕੌਰ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਦਵਿੰਦਰ ਕੌਰ ਨੇ ਆਖਰੀ ਸਾਹ ਪੀਜੀਆਈ ਚੰਡੀਗੜ੍ਹ ਵਿਚ ਲਏ।

ਗੁਰਕੀਰਤ ਸਿੰਘ ਕੋਟਲੀ ਦੇ ਮਾਤਾ ਦਵਿੰਦਰ ਕੌਰ ਦਾ ਅੰਤਿਮ ਸਸਕਾਰ ਪਾਇਲ ਵਿਧਾਨ ਸਭਾ ਦੇ ਪਿੰਡ ਕੋਟਲੀ ਵਿੱਚ ਕੀਤਾ ਜਾਵੇਗਾ। ਦਵਿੰਦਰ ਕੌਰ ਦੇ ਦਿਹਾਂਤ ਦੀ ਖਬਰ ਸੁਣਦੇ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਯੂਥ ਕਾਂਗਰਸ ਖੰਨਾ ਪ੍ਰਧਾਨ ਅੰਕਿਤ ਸ਼ਰਮਾ ਸਮੇਤ ਹੋਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Check Also

ਲੜਕੀਆਂ ਦੇ ਕਾਲਜ ਵਿੱਚ ਹੋ ਰਹੀਆਂ ਨਜ਼ਾਇਜਗੀਆਂ ਦੀ ਸਖ਼ਤ ਨਿਖੇਧੀ

ਚੰਡੀਗੜ੍ਹ: ਸੰਤ ਅਤਰ ਸਿੰਘ ਮਸਤੂਆਣਾ ਦੇ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਮਾਲਵਾ ਦਾ ਅਕਾਲ ਡਿਗਰੀ ਕਾਲਜ …

Leave a Reply

Your email address will not be published. Required fields are marked *