2019 ਫੈਡਰਲ ਚੋਣਾਂ ਲਈ ਜਗਮੀਤ ਸਿੰਘ ਨੇ ਸੰਭਾਲਿਆਂ ਬਰਨਬੀ ਸਾਊਥ ‘ਚ ਚੋਣ ਮੋਰਚਾ

TeamGlobalPunjab
1 Min Read

ਬਰਨਬੀ: ਜ਼ਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਐਨ.ਡੀ.ਪੀ. ਆਗੂ ਜਗਮੀਤ ਸਿੰਘ ਆਉਣ ਵਾਲੀਆਂ ਫੈਡਰਲ ਚੋਣਾਂ ਲਈ ਮੁੜ੍ਹ ਬਰਨਬੀ ਸਾਊਥ ਤੋਂ ਚੋਣ ਮੈਦਾਨ ‘ਚ ਉੱਤਰੇ ਚੁੱਕੇ ਹਨ। ਜਗਮੀਤ ਸਿੰਘ ਦੀ ਉਮੀਦਵਾਰੀ ਦੀ ਪੁਸ਼ਟੀ ਸ਼ੁੱਕਰਵਾਰ ਰਾਤ ਨੂੰ ਕੀਤੀ ਗਈ ਤੇ ਉੱਥੇ ਵੱਡੀ ਗਿਣਤੀ ‘ਚ ਮੌਜੂਦ ਉਨ੍ਹਾਂ ਦੇ ਸਪੋਰਟਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ।

ਦੱਸ ਦੇਈਏ ਦੁਨੀਆ ਭਰ ਵਿੱਚ ਮਾਡਰਨ ਸਿੱਖ ਵੱਜੋਂ ਜਾਣੇ ਜਾਂਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਵੱਲੋਂ ਫਰਵਰੀ 2019 ਦੀਆਂ ਜ਼ਿਮਨੀ ਚੋਣਾਂ ਦੀ ਜਿੱਤ ਨਾਲ ਦੇ ਅਗਲੇ ਪ੍ਰਧਾਨ ਮੰਤਰੀ ਲਈ ਦਾਅਵਾ ਪੇਸ਼ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਦੀ ੨੫ ਤਰਿਕ ਨੂੰ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਸਨ ਜਿਸ ਵਿੱਚ ਜਗਮੀਤ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਦੇ ਸਾਊਥ ਬਰਨਬੀ ਦੀ ਬਹੁ ਚਰਚਿਤ ਸੀਟ ਤੋਂ 39 ਫ਼ੀਸਦੀ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

ਪਿਛਲੇ ਲੰਬੇ ਸਮੇਨ ਤੋਂ ਜਗਮੀਤ ਸਿੰਘ ਲਗਾਤਾਰ ਪਾਰਲੀਮੈਟ ਵਿੱਚ ਕੋਈ ਨਾ ਕੋਈ ਸੀਟ ਪੱਕੀ ਕਰਨ ਲਈ ਆਪਣੀ ਮੁਹਿੰਮ ਚਲਾ ਰਹੇ ਸਨ । ਬਰਨਬੀ ਸਾਊਥ ਤੋਂ ਲਿਬਰਲ ਦੇ ਉਮੀਦਵਾਰ ਰਿਚਰਡ ਲੀ ਨਾਲ ਉਨ੍ਹਾਂ ਦਾ ਮੁਕਾਬਲਾ ਹੋਇਆ। ਜਿੱਤ ਹਾਸਲ ਕਰਨ ਤੋਨ ਬਾਅਦ ਜਗਮੀਤ ਸਿੰਘ ਨੇ ਕਿਹਾ ਸਿ ਕਿ ਉਹ ਆਪਣੇ ਅਹੁਦੇ ਦੀ ਵਰਤੋਂ ਘਰ ਤੋਂ ਲੈ ਕੇ ਸਿਹਤ ਸਹੂਲਤਾਂ ਤੱਕ ਦੇ ਮਸਲਿਆਂ ‘ਤੇ ਬਰਨਬੀ ਨੂੰ ਹੱਲ ਕਰਨਗੇ।

Share this Article
Leave a comment