ਰੋਜ਼ਾਨਾ ਦੇਸੀ ਘੀ ਦਾ ਸੇਵਨ ਕਰਨ ਦੇ ਕਈ ਫਾਈਦੇ

Rajneet Kaur
4 Min Read

ਨਿਊਜ਼ ਡੈਸਕ: ਭਾਰਤ ‘ਚ ਜਿਸ ਘਰ ‘ਚ ਜਾਵੋਗੇ ਉਥੇ ਦੇਸੀ ਘੀ ਦੀ ਵਰਤੋ ਜ਼ਰੂਰ ਦੇਖੋਗੇ। ਅਸਲ ‘ਚ ਦੇਸੀ ਘਿਓ ‘ਚ ਇਕ ਨਹੀਂ ਸਗੋਂ ਅਜਿਹੇ ਕਈ ਗੁਣ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਫਿੱਟ ਰੱਖਣ ‘ਚ ਮਦਦ ਕਰਦੇ ਹਨ। ਜੇਕਰ ਤੁਸੀਂ ਦੇਸੀ ਘਿਓ ਨਹੀਂ ਖਾਂਦੇ ਤਾਂ ਅੱਜ ਤੋਂ ਹੀ ਖਾਣਾ ਸ਼ੁਰੂ ਕਰ ਦਿਓ। ਅੱਜ ਅਸੀਂ ਤੁਹਾਨੂੰ ਦੇਸੀ ਘਿਓ ਦੇ ਅਜਿਹੇ ਕਈ ਫਾਇਦਿਆਂ ਤੋਂ ਜਾਣੂ ਕਰਵਾਉਂਦੇ ਹਾਂ।

ਦੇਸੀ ਘਿਓ ਵਿੱਚ ਪੂਰੀ ਤਰ੍ਹਾਂ ਫੈਟ ਹੁੰਦਾ ਹੈ। ਇਸ ਵਿੱਚ ਖੰਡ, ਫਾਈਬਰ, ਕਾਰਬੋਹਾਈਡਰੇਟ ਜਾਂ ਪ੍ਰੋਟੀਨ ਨਹੀਂ ਹੁੰਦਾ। ਘਿਓ ਵਿੱਚ ਵਿਟਾਮਿਨ ਕੇ, ਵਿਟਾਮਿਨ ਈ ਅਤੇ ਵਿਟਾਮਿਨ ਏ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ‘ਚ ਬਿਊਟੀਰਿਕ ਐਸਿਡ ਵੀ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਫਿੱਟ ਰੱਖਣ ‘ਚ ਮਦਦ ਕਰਦਾ ਹੈ। ਇਸ ਵਿੱਚ ਕੋਲੈਸਟ੍ਰੋਲ ਵੀ ਪਾਇਆ ਜਾਂਦਾ ਹੈ। ਯਾਨੀ ਘਿਓ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ।

ਘਿਓ ਵਿੱਚ ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਇਹ ਦੋਵੇਂ ਤੱਤ ਚਮੜੀ ਨੂੰ ਨਰਮ ਰੱਖਣ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਚਮੜੀ ਦੀਆਂ ਟੁੱਟੀਆਂ ਕੋਸ਼ਿਕਾਵਾਂ ਨੂੰ ਠੀਕ ਕਰਕੇ ਸਰੀਰ ਨੂੰ ਫਿੱਟ ਰੱਖਦਾ ਹੈ ਅਤੇ ਚਮੜੀ ਚਮਕਦਾਰ ਹੋਣ ਲੱਗਦੀ ਹੈ।

ਭੋਜਨ ਵਿੱਚ ਘਿਓ ਦੀ ਵਰਤੋਂ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਸੁਧਾਰਦੀ ਹੈ। ਇਸ ਨਾਲ ਅੰਤੜੀਆਂ ਨੂੰ ਆਪਣਾ ਕੰਮ ਬਿਹਤਰ ਢੰਗ ਨਾਲ ਕਰਨ ਵਿੱਚ ਮਦਦ ਮਿਲਦੀ ਹੈ। ਦੇਸੀ ਘਿਓ ਦਾ ਸੇਵਨ ਕਰਨ ਨਾਲ ਕੈਂਸਰ ਅਤੇ ਪੇਟ ਦੇ ਅਲਸਰ ਦਾ ਖਤਰਾ ਵੀ ਘੱਟ ਹੁੰਦਾ ਹੈ। ਇਹੀ ਕਾਰਨ ਹੈ ਕਿ ਪ੍ਰਾਚੀਨ ਕਾਲ ਤੋਂ ਹੀ ਭਾਰਤੀ ਸੰਸਕ੍ਰਿਤੀ ਵਿੱਚ ਘਿਓ ਦਾ ਸੇਵਨ ਸਭ ਤੋਂ ਉੱਤਮ ਮੰਨਿਆ ਜਾਂਦਾ ਰਿਹਾ ਹੈ।

- Advertisement -

ਘਿਓ ‘ਚ ਕਈ ਵਿਟਾਮਿਨ ਪਾਏ ਜਾਂਦੇ ਹਨ, ਜੋ ਸਰੀਰ ਨੂੰ ਫਿੱਟ ਰੱਖਣ ‘ਚ ਮਦਦ ਕਰਦੇ ਹਨ। ਇਸ ‘ਚ ਵਿਟਾਮਿਨ ਈ ਪਾਇਆ ਜਾਂਦਾ ਹੈ, ਜੋ ਸਿਰ ਦੇ ਵਾਲਾਂ ਨੂੰ ਮਜ਼ਬੂਤ ​​ਕਰਨ ‘ਚ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਸਿਰ ਦੇ ਵਾਲਾਂ ‘ਚ ਡੈਂਡਰਫ ਅਤੇ ਖੁਜਲੀ ਦੀ ਸਮੱਸਿਆ ਨਹੀਂ ਹੁੰਦੀ।

ਘਿਓ ਦੇ ਸੇਵਨ ਨਾਲ ਭੁੱਖ ਵਧਦੀ ਹੈ। ਇਹ ਬੱਚਿਆਂ ਅਤੇ ਵੱਡਿਆਂ ਲਈ ਖਾਸ ਤੌਰ ‘ਤੇ ਫਾਇਦੇਮੰਦ ਹੈ। ਇਸ ਲਈ ਦੋਹਾਂ ਦੀ ਖੁਰਾਕ ‘ਚ ਘਿਓ ਨੂੰ ਸ਼ਾਮਲ ਕਰਨ ‘ਤੇ ਖਾਸ ਜ਼ੋਰ ਦਿੱਤਾ ਜਾਂਦਾ ਹੈ।ਜਿਨ੍ਹਾਂ ਲੋਕਾਂ ਨੂੰ ਸੌਣ ‘ਚ ਪਰੇਸ਼ਾਨੀ ਹੁੰਦੀ ਹੈ, ਉਨ੍ਹਾਂ ਨੂੰ ਵੀ ਆਪਣੇ ਖਾਣੇ ‘ਚ ਰੋਜ਼ਾਨਾ ਇਕ ਚੱਮਚ ਘਿਓ ਦਾ ਸੇਵਨ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਉਹ ਆਪਣੇ ਆਪ ਹੀ ਸੌਣ ਲੱਗ ਜਾਣਗੇ।

ਘਿਓ ਵਿੱਚ ਬਿਊਟੀਰਿਕ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਐਸਿਡ ਰੋਗਾਂ ਨਾਲ ਲੜਨ ਵਾਲੀਆਂ ਕੋਸ਼ਿਕਾਵਾਂ ਦੇ ਉਤਪਾਦਨ ਵਿੱਚ ਮਦਦ ਕਰਕੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ​​ਕਰਦਾ ਹੈ। ਘਿਓ ਵਿੱਚ ਸ਼ੁੱਧ ਫੈਟ ਪਾਇਆ ਜਾਂਦਾ ਹੈ। ਜਿਸ ਨਾਲ ਸਰੀਰ ਨੂੰ ਚੰਗਾ ਕੋਲੈਸਟ੍ਰੋਲ ਮਿਲਦਾ ਹੈ। ਇਹੀ ਕਾਰਨ ਹੈ ਕਿ ਜੋ ਲੋਕ ਰੋਜ਼ਾਨਾ ਘਿਓ ਦਾ ਸੇਵਨ ਕਰਦੇ ਹਨ ਅਤੇ ਸਰੀਰਕ ਕਸਰਤ ਕਰਦੇ ਹਨ, ਉਨ੍ਹਾਂ ਨੂੰ ਦਿਲ ਦੇ ਦੌਰੇ ਦੀ ਸਮੱਸਿਆ ਜਲਦੀ ਨਹੀਂ ਹੁੰਦੀ ਹੈ। ਇਸ ਦੇ ਨਾਲ ਹੀ ਰਿਫਾਇੰਡ ਤੇਲ ਦੀ ਵਰਤੋਂ ਕਰਨ ਵਾਲਿਆਂ ਨੂੰ ਇਹ ਸਮੱਸਿਆ ਹਮੇਸ਼ਾ ਬਣੀ ਰਹਿੰਦੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment