ਦਿੱਲੀ ਨੂੰ ਹਿਲਾ ਦੇਣ ਦੀ ਵੱਡੀ ਸਾਜਿਸ਼ ਨਾਕਾਮ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ਦੇ ਸੀਮਾਪੁਰੀ ‘ਚ ਇਕ ਘਰ ‘ਚੋਂ ਧਮਾਕਾਖੇਜ਼ ਸਮੱਗਰੀ ਮਿੱਲੀ ਹੈ। ਦਿੱਲੀ ਪੁਲਿਸ ਅਤੇ ਐਨਐਸਜੀ ਦੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ। ਜਿਸ ਘਰ ਤੋਂ ਵਿਸਫੋਟਕ ਮਿਲੇ ਹਨ, ਉਸ ਨਾਲ ਜੁੜੇ ਸ਼ੱਕੀ ਫਰਾਰ ਹੋ ਗਏ ਹਨ।

ਦਿੱਲੀ ਦੀਆਂ ਦੋ ਥਾਵਾਂ ’ਤੇ ਵੀਰਵਾਰ ਨੂੰ ਬੰਬ ਧਮਾਕਿਆਂ ਦੀਆਂ ਧਮਕੀਆਂ ਸਬੰਧੀ ਪੁਲਿਸ ਨੂੰ ਫੋਨ ਆਏ । ਪੁਲਿਸ ਅਨੁਸਾਰ ਪਹਿਲਾ ਕੇਸ ਸ਼ਾਹਦਰਾ ਵਿੱਚ ਸਾਹਮਣੇ ਆਇਆ। ਪੁਲਿਸ ਤੇ ਫਾਇਰ ਵਿਭਾਗ ਨੂੰ ਦੁਪਹਿਰ 2.15 ਵਜੇ ਸ਼ਾਹਦਰਾ ਵਿੱਚ ਬੰਬ ਧਮਾਕੇ ਦੀ ਧਮਕੀ ਸਬੰਧੀ ਫੋਨ ਆਇਆ। ਇਸ ਮਗਰੋਂ ਪੁਲਿਸ ਨੂੰ ਸ਼ਾਹਦਰਾ ਵਿੱਚ ਲਾਵਾਰਿਸ ਬੈਗ ਮਿਲਿਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment