ਕੈਨੇਡਾ ਦੇ ਇਸ ਰੀਜਨ ‘ਚ ਘਰਾਂ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ

Prabhjot Kaur
3 Min Read

ਟੋਰਾਂਟੋ: ਓਨਟਾਰੀਓ ‘ਚ ਚਿਰਾਂ ਬਾਅਦ ਰੀਅਲ ਅਸਟੇਟ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਕਿਚਨਰ-ਵਾਟਰਲੂ ਰੀਜਨ ‘ਚ ਮਕਾਨਾਂ ਦਾ ਮੁੱਲ ਇਕ ਲੱਖ ਡਾਲਰ ਤੱਕ ਹੇਠਾਂ ਆਉਣ ਦੀ ਰਿਪੋਰਟ ਹੈ ਜਦਕਿ ਗਰੇਟਰ ਟੋਰਾਂਟੋ ਏਰੀਆ ਦੇ ਕਈ ਸ਼ਹਿਰਾਂ ‘ਚ ਘਰਾਂ ਦੀਆਂ ਕੀਮਤਾਂ ਜੂਨ ਮਹੀਨੇ ਤੋਂ 7.7 ਫੀ ਸਦੀ ਘਟੀਆਂ ਰੀਅਲ ਅਸਟੇਟ ਫਰਮ ਜ਼ੁਕਾਸਾ ਵੱਲੋਂ 21 ਸ਼ਹਿਰਾਂ ਵਿਚ ਘਰਾਂ ਦੀਆਂ ਕੀਮਤਾਂ ਦਾ ਵਿਸ਼ਲੇਸ਼ਣ ਕਰਦਿਆਂ ਇਨ੍ਹਾਂ ਦੀ ਤੁਲਨਾ ਕੈਨੇਡੀਅਨ ਰੀਅਲ ਅਸਟੇਟ ਐਸਸੀਏਸ਼ਨ ਦੇ ਅੰਕੜਿਆਂ ਨਾਲ ਕੀਤੀ ਗਈ ਹੈ।

ਰਿਪੋਰਟ ਮੁਤਾਬਕ ਦੱਖਣੀ ਓਨਟਾਰੀਓ ਦੇ ਸ਼ਹਿਰਾਂ ਵਿਚ ਘਰਾਂ ਦੀਆਂ ਕੀਮਤਾਂ 8.9 ਫੀ ਸਦੀ ਤੱਕ ਡਿੱਗੀਆਂ। ਇਨ੍ਹਾਂ ਵਿਚ ਹੈਮਿਲਟਨ, ਬਰਲਿੰਗਟਨ, ਲੰਡਨ, ਨਿਆਗਰਾ ਰੀਜਨ ਅਤੇ ਜੀ.ਟੀ.ਏ. ਨੂੰ ਸ਼ਾਮਲ ਕੀਤਾ ਗਿਆ ਹੈ। ਕਿਚਨਰ ਵਾਟਰਲੂ ਰੰਜਨ ਵਿਚ ਮਕਾਨ ਸਭ ਤੋਂ ਵੱਧ 9.7 ਫੀ ਸਦੀ ਸਸਤੇ ਹੋਏ ਅਤੇ ਜੂਨ ਮਹੀਨੇ ਮਗਰੋਂ ਔਸਤ ਕੀਮਤ 8 ਲੱਖ ਡਾਲਰ ‘ਤੇ ਆ ਗਈ। ਇਸੇ ਤਰ੍ਹਾਂ ਹੈਮਿਲਟਨ ਵਿਖੇ ਘਰਾਂ ਦੀ ਕੀਮਤ ਜੂਨ ਮਹੀਨੇ ਦੇ ਮੁਕਾਬਲੇ 8.5 ਫੀਸਦੀ ਹੇਠਾਂ ਆਈ ਅਤੇ ਇਕ ਮਕਾਨ ਦੀ ਔਸਤ ਕੀਮਤ 8 ਲੱਖ 64 ਹਜ਼ਾਰ ਡਾਲਰ ‘ਤੇ ਆ ਗਈ।

ਗਰੇਟਰ ਟੋਰਾਂਟੋ ਏਰੀਆ ਵਿਚ ਸਿੰਗਲ ਫੈਮਿਲੀ ਵਾਲੇ ਘਰਾਂ ਦੀ ਕੀਮਤ 7.8 ਫੀਸਦੀ ਘਟੀ ਜੋ ਦੋ ਮਹੀਨੇ ਪਹਿਲਾਂ 12 ਲੱਖ 90 ਹਜ਼ਾਰ ਡਾਲਰ ਚੱਲ ਰਹੀ ਸੀ। ਕੌਂਡੋ ਦੀਆਂ ਕੀਮਤਾਂ ‘ਚ ਜ਼ਿਆਦਾ ਕਮੀ ਦਰਜ ਨਹੀਂ ਕੀਤੀ ਗਈ ਕਿਉਂਕਿ ਉਚੀਆਂ ਵਿਆਜ ਦਰਾਂ ਦੇ ਚਲਦਿਆਂ ਲੋਕ ਕਿਫਾਇਤੀ ਘਰਾਂ ਨੂੰ ਤਰਜੀਹ ਦੇ ਰਹੇ ਹਨ। ਕੌਂਡੋ ਦੇ ਮਾਮਲੇ ‘ਚ ਜੀ.ਟੀ.ਏ., ਕਿਚਨਰ-ਵਾਟਰਲੂ ਰੀਜਨ ਅਤੇ ਲੰਡਨ ਵਿਖੇ ਕੀਮਤਾਂ ਵਿਚ ਚਾਰ ਫੀਸਦੀ ਤੋਂ ਵੱਧ ਕਮੀ ਆਈ। ਦੂਜੇ ਪਾਸੇ ਜੀ.ਟੀ.ਏ. ‘ਚ ਇੱਕ ਮਕਾਨ ਦੀ ਔਸਤ ਕੀਮਤ ਫਰਵਰੀ 2022 ਵਿੱਚ 13 ਲੱਖ 34 ਹਜ਼ਾਰ ਡਾਲਰ ਦਰਜ ਕੀਤੀ ਗਈ ਪਰ ਬਾਅਦ ਵਿੱਚ ਔਸਤ ਕੀਮਤ ਵੱਡੇ ਘਾਟੇ ਘਾਟੇ ਨਾਲ 10 ਲੱਖ 37 ਹਜ਼ਾਰ ਡਾਲਰ ‘ਤੇ ਆ ਗਈ। ਭਾਵੇਂ ਇਹ ਕੀਮਤ ਮੁੜ ਉਪਰ ਵੱਲ ਗਈ ਪਰ ਵਿਆਜ ਦਰਾਂ ਦਾ ਅਸਰ ਮੁੜ ਨਜ਼ਰ ਆਇਆ ਅਤੇ ਕੀਮਤਾਂ ਹੇਠਾਂ ਵੱਲ ਆਉਣੀਆਂ ਆਰੰਭ ਹੋ ਗਈਆਂ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment