ਇਟਲੀ: ਹਸਪਤਾਲ ਲਈ ਤਰਲ ਨਾਈਟ੍ਰੋਜਨ ਪਲਾਂਟ ਲੋਡ ਕਰ ਰਹੇ ਪੰਜਾਬੀ ਦੀ ਮੌਤ

TeamGlobalPunjab
1 Min Read

ਮਿਲਾਨ : ਇਟਲੀ ਦੇ ਸ਼ਹਿਰ ਮਿਲਾਨ ਨੇੜੇ ਇਕ ਹਸਪਤਾਲ ਲਈ ਤਰਲ ਨਾਈਟ੍ਰੋਜਨ ਪਲਾਂਟ ਲੋਡ ਕਰ ਰਹੇ ਦੋ ਕਾਮਿਆਂ ਦੀ ਮੌਤ  ਹੋ ਗਈ। ਜਿਨਾਂ ਵਿਚ ਇਕ ਪੰਜਾਬੀ ਜਗਦੀਪ ਸਿੰਘ ਸਪੁੱਤਰ ਸੂਬੇਦਾਰ ਬਲਵਿੰਦਰ ਸਿੰਘ ਅਤੇ ਦੂਸਰੇ ਦਾ ਨਾਮ ਏਮਨੂਏਲੇ ਹੈ।

ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਮੌਤ ਕਾਰਨ ਗੈਸ ਦੇ ਰਿਸਾਅ ਨਾਲ ਅਤੇ ਆਕਸੀਜਨ ਦੀ ਘਾਟ ਕਾਰਨ ਦਮ ਘੁੱਟਣ ਨਾਲ ਹੋਈ ਹੈ।  ਮ੍ਰਿਤਕ ਜਗਦੀਪ ਸਿੰਘ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੇ ਚੇਤਨਪੁਰੇ ਦਾ ਰਹਿਣ ਵਾਲਾ ਸੀ ।ਇਹ ਹਾਦਸਾ ਮੰਗਲਵਾਰ 28 ਸਤੰਬਰ ਨੂੰ ਲਗਭਗ ਸਵੇਰੇ 11.30 ਵਜੇ ਵਾਪਰਿਆ। ਮ੍ਰਿਤਕ 42 ਸਾਲਾ ਜਗਦੀਪ ਸਿੰਘ ਜੋ ਕਈ ਸਾਲਾਂ ਤੋਂ ਬ੍ਰੇਸ਼ੀਆ ਵਿੱਚ ਆਪਣੇ ਪਰਿਵਾਰ ਅਤੇ ਬੱਚਿਆ ਨਾਲ ਰਹਿ ਰਿਹਾ ਸੀ।

Share this Article
Leave a comment