ਇਟਲੀ : ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

TeamGlobalPunjab
1 Min Read

ਵਰਲਡ ਡੈਸਕ :- ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਸ਼ਹਿਰ ਸੁਜਾਰਾ ਨੇੜੇ ਵਾਪਰੇ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਪੂਨਮਦੀਪ ਸਿੰਘ ਸੈਰੀ ਆਪਣੇ ਸਾਥੀ ਫਾਕਿੰਦਰ ਸਿੰਘ ਨਾਲ ਘਰ ਪਰਤ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਗੱਡੀ ਡੂੰਘੇ ਟੋਏ ‘ਚ ਡਿੱਗ ਗਈ। ਹਾਦਸਾ ਏਨਾ ਭਿਆਨਕ ਸੀ ਕਿ ਪੂਨਮਦੀਪ ਸਿੰਘ ਸੈਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਗੱਡੀ ਚਲਾ ਰਹੇ ਫਾਕਿੰਦਰ ਸਿੰਘ ਦੇ ਮਾਮੂਲੀ ਸੱਟਾ ਲੱਗੀਆ।

ਦੱਸ ਦਈਏ ਮ੍ਰਿਤਕ ਪੂਨਮਦੀਪ ਸਿੰਘ ਸੈਰੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਦਾ ਰਹਿਣ ਵਾਲਾ ਸੀ ਜੋ ਪਿਛਲੇ 10 ਸਾਲ ਤੋਂ ਇਟਲੀ ਦੇ ਮਾਨਤੋਵਾ ‘ਚ ਰਹਿ ਰਿਹਾ ਸੀ।

ਇਸਤੋਂ ਇਲਾਵਾ ਜਸਪਾਲ ਸਿੰਘ, ਜੋ ਉਸ ਦੀ ਲਾਸ਼ ਇੰਡੀਆ ਭੇਜਣ ਲਈ ਸਾਰੀ ਕਾਰਵਾਈ ਕਰ ਰਿਹਾ ਹੈ, ਨੇ ਦੱਸਿਆ ਕਿ ਉਸ ਦਾ ਇਕ ਭਰਾ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਹੈ ਤੇ ਮਾਤਾ ਪਿੰਡ ਮਿਆਣੀ ਰਹਿੰਦੀ ਹੈ ਜਦਕਿ ਪਿਤਾ ਹਰਭਜਨ ਸਿੰਘ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ । ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਾਲੇ ਕੁਆਰਾ ਸੀ ਇੱਥੇ ਇਕ ਫੈਕਟਰੀ ‘ਚ ਕੰਮ ਕਰਦਾ ਸੀ।

TAGGED: , ,
Share this Article
Leave a comment