ਇਟਲੀ ‘ਚ ਪੰਜਾਬੀ ਨੌਜਵਾਨ ਦੀ ਨਹਿਰ ‘ਚ ਡੁੱਬਣ ਨਾਲ ਮੌਤ

TeamGlobalPunjab
1 Min Read

ਮਿਲਾਨ (ਇਟਲੀ) : ਇਟਲੀ ‘ਚ ਤਕਰੀਬਨ ਡੇਢ ਸਾਲ ਤੋਂ ਆਏ ਪੰਜਾਬੀ ਨੌਜਵਾਨ ਸਰਬਜੀਤ ਸਿੰਘ (25) ਦੀ ਨਹਿਰ ‘ਚ ਡੁੱਬਣ ਨਾਲ ਮੌਤ ਹੋ ਗਈ ਹੈ।

 ਮ੍ਰਿਤਕ ਦੇ ਦੋਸਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਪੰਜਾਬ ਦੇ ਪਿੰਡ ਮੀਰੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ, ਜੋ ਕਿ ਭੂਆ ਦੇ ਮੁੰਡੇ ਨਾਲ ਮਿਲਾਨ ਦੇ ਨਜ਼ਦੀਕ ਪੈਂਦੇ ਸਹਿਰ ਤੁਰਬੀਗੋ ਵਿਖੇ ਨਹਿਰ ‘ਤੇ ਨਹਾਉਣ ਗਿਆ ਸੀ। ਜਿਸ ਦੀ ਨਹਿਰ ‘ਚ ਡੁੱਬ ਜਾਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਸਰਬਜੀਤ ਸਿੰਘ ਇਟਲੀ ਦੇ ਸ਼ਹਿਰ ਨੋਵਾਰਾ ਵਿਖੇ ਰਹਿ ਰਿਹਾ ਸੀ। ਸਰਬਜੀਤ ਇਟਲੀ ‘ਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ।

 ਸਰਬਜੀਤ ਸਿੰਘ ਨਾਲ ਵਾਪਰੇ ਹਾਦਸੇ ਕਾਰਨ ਇਟਲੀ ‘ਚ  ਰਹਿੰਦੇ ਭਾਰਤੀ ਭਾਈਚਾਰੇ ‘ਚ ਸੋਗ ਦੀ ਲਹਿਰ ਪਸਰ ਗਈ ਹੈ।

Share this Article
Leave a comment