ਵੋਲਵੋ ਬੱਸਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਿਰਾਏ ‘ਚ ਮਿਲੇਗੀ 10 ਤੋਂ 20 ਫੀਸਦੀ ਦੀ ਛੋਟ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਹੁਣ ਵੋਲਵੋ ਬੱਸਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਿਰਾਏ ‘ਚ 10 ਤੋਂ 20 ਫੀਸਦੀ ਦੀ ਛੋਟ ਦੇਵੇਗੀ। ਇਸ ਯੋਜਨਾ ਦੇ ਤਹਿਤ 1 ਅਕਤੂਬਰ ਤੋਂ 31 ਮਾਰਚ ਤੱਕ ਯਾਤਰੀਆਂ ਲਈ ਛੋਟ ਦੀ ਵਿਵਸਥਾ ਕੀਤੀ ਜਾ ਰਹੀ ਹੈ। ਦਸ ਦਈਏ ਕਿ ਹੁਣ  ਨਿਗਮ ਆਪਣੇ ਲਗਜ਼ਰੀ ਯਾਤਰੀਆਂ ਨੂੰ ਸਮਾਰਟ ਕਾਰਡ ਦੀ ਸਹੂਲਤ ਵੀ ਪ੍ਰਦਾਨ ਕਰੇਗਾ। ਇਸ ਸਕੀਮ ਤਹਿਤ ਕਾਰਪੋਰੇਸ਼ਨ ਦੀਆਂ ਲਗਜ਼ਰੀ ਬੱਸਾਂ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ 20 ਫੀਸਦੀ ਛੋਟ ਦਿੱਤੀ ਜਾਵੇਗੀ, ਜਦੋਂਕਿ ਆਮ ਨਾਗਰਿਕਾਂ ਲਈ 10 ਫੀਸਦੀ ਛੋਟ ਹੋਵੇਗੀ।

ਲਗਜ਼ਰੀ ਬੱਸਾਂ ਵਿੱਚ ਸਮਾਰਟ ਕਾਰਡਾਂ ਨੂੰ ਜਾਇਜ਼ ਬਣਾਉਣ ਪਿੱਛੇ ਨਿਗਮ ਨੇ ਦਸਿਆ ਕਿ  ਵੋਲਵੋ ਬੱਸਾਂ ਵਿੱਚ ਵੀ ਸਵਾਰੀਆਂ ਨੂੰ ਛੋਟ ਦਾ ਲਾਭ ਮਿਲ ਸਕਦਾ ਹੈ। ਪਹਿਲਾਂ ਇਹ ਸਹੂਲਤ ਏਸੀ ਬੱਸਾਂ ਵਿੱਚ ਦਿੱਤੀ ਜਾਂਦੀ ਸੀ, ਪਰ ਹੁਣ ਏਸੀ ਬੱਸਾਂ ਦਾ ਕਿਰਾਇਆ ਪਹਿਲਾਂ ਹੀ ਘਟਾ ਦਿੱਤਾ ਗਿਆ ਹੈ। ਇਸ ਕਾਰਨ ਹੁਣ ਸਿਰਫ਼ ਵੋਲਵੋ ਬੱਸਾਂ ਵਿੱਚ ਹੀ ਸਮਾਰਟ ਕਾਰਡ ਦੀ ਸਹੂਲਤ ਹੋਵੇਗੀ।

ਇਸ ਛੋਟ ਦਾ ਲਾਭ ਲੈਣ ਲਈ ਯਾਤਰੀ ਆਪਣੇ ਸਮਾਰਟ ਕਾਰਡ ਬੁਕਿੰਗ ਕਾਊਂਟਰਾਂ, ਆਰ.ਐਮ ਦਫ਼ਤਰਾਂ ਅਤੇ ਬੱਸ ਸਟੈਂਡਾਂ ‘ਤੇ ਬਣਵਾ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਡੀਐਮ ਧਰਮਸ਼ਾਲਾ ਪੰਕਜ ਚੱਢਾ ਨੇ ਪੁਸ਼ਟੀ ਕੀਤੀ ਕਿ ਹੁਣ ਨਿਗਮ ਵੋਲਵੋ ਬੱਸਾਂ ਵਿੱਚ ਸਮਾਰਟ ਕਾਰਡਾਂ ਦੀ ਵੈਰੀਫਿਕੇਸ਼ਨ ਕਰਨ ਜਾ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment