ਕੋਰੋਨਾਵਾਇਰਸ ਦਾ ਪ੍ਰਭਾਵ : ਡੇਰਾ ਬਿਆਸ ਦੇ ਸਾਰੇ ਸਤਸੰਗ ਪ੍ਰੋਗਰਾਮ ਰੱਦ!

TeamGlobalPunjab
1 Min Read

ਬਿਆਸ : ਕੋਰੋਨਾਵਾਇਰਸ ਨੂੰ ਦੇਖਦਿਆ ਸੂਬੇ ਚ ਜਿੱਥੇ ਅਲਰਟ  ਜਾਰੀ ਕੀਤਾ  ਗਿਆ ਹੈ ਉਥੇ ਹੀ ਰਾਧਾ ਸੁਆਮੀ ਡੇਰਾ  ਬਿਆਸ ਵੱਲੋ ਵੀ  ਸਤਸੰਗ ਪ੍ਰੋਗਰਾਮ   ਰੱਦ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਮੁੁੁੁਬੰਈ  ਵਿਚ 17 ਅਤੇ 18 ਮਾਰਚ ਨੂੰ ਸਤਸੰਗ ਪ੍ਰੋਗਰਾਮ   ਰੱਖਿਆ ਗਿਆ ਸੀ ਉਸ ਨੂੰ ਰੱਦ  ਕਰ ਦਿੱਤਾ ਗਿਆ ਹੈ।

ਦਸ ਦੇਈਏ ਕਿ ਇਸ ਤੋਂ ਪਹਿਲਾਂ ਕੋਰੋਨਾਵਾਇਰਸ ਕਾਰਨ 7 ਅਤੇ 8 ਮਾਰਚ ਦੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਸਨ। ਇੱਥੇ ਹੀ ਬਸ ਨਹੀਂ  ਡੇਰਾ ਬਿਆਸ ਚ 22 ਅਤੇ 29  ਮਾਰਚ  ਸਮੇਤ 5  ਅਪ੍ਰੈਲ  ਦੇ ਪ੍ਰੋਗਰਾਮ  ਵੀ ਮੁਅੱਤਲ ਕਰ ਦਿੱਤੇ ਗਏ ਹਨ ਅਤੇ ਹਫ਼ਤਾਵਰੀ ਸਤਸੰਗ ਵੀ ਰੱਦ ਕਰ ਦਿੱਤੇ ਗਏ ਹਨ। ਦਸਣਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਜ਼ਿਮ ਸਕੂਲ ਆਦਿ  ਬੰਦ ਕਰ ਦਿੱਤੇ ਗਏ ਹਨ।

Share this Article
Leave a comment