ਇਜ਼ਰਾਇਲ ਨੇ ਕੋਰੋਨਾ ਵਾਇਰਸ ਵੈਕਸੀਨ ਬਣਾਉਣ ਦਾ ਕੀਤਾ ਦਾਅਵਾ, ਜਲਦ ਕਰਵਾਉਣਗੇ ਪੇਟੈਂਟ

TeamGlobalPunjab
1 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਫਿਰ ਵੀ ਇਸਦਾ ਹਾਲੇ ਤੱਕ ਇਲਾਜ ਨਹੀਂ ਮਿਲ ਸਕਿਆ ਹੈ। ਪਰ ਇਸ ਵਿੱਚ ਇਜ਼ਰਾਇਲ ਦੇ ਰਖਿਆ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲਈ ਹੈ।

ਰੱਖਿਆ ਮੰਤਰੀ ਨੈਫਟਲੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਇਜ਼ਰਾਇਲ ਦੇ ਡਿਫੈਂਸ ਬਾਇਓਲਾਜਿਕਲ ਇੰਸ‍ਟੀਟਿਊਟ ਨੇ ਕੋਵਿਡ – 19 ਦਾ ਟੀਕਾ ਬਣਾ ਲਿਆ ਹੈ। ਉਨ੍ਹਾ ਨੇ ਕਿਹਾ ਕਿ ਸਾਡੀ ਟੀਮ ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਟੀਕੇ ਦੇ ਵਿਕਾਸ ਦਾ ਪੜਾਅ ਪੂਰਾ ਕਰ ਲਿਆ ਹੈ। ਇਹ ਜਾਣਕਾਰੀ ਦ ਜੇਰੂਸਲਮ ਪੋਸਟ ਨੇ ਦਿੱਤੀ ਹੈ।

ਰਿਸਰਚ ਟੀਮ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਇਜ਼ਰਾਇਲ ਦੇ ਰੱਖਿਆ ਮੰਤਰੀ ਨੈਫਟਲੀ ਨੇ ਦੱਸਿਆ ਕਿ ਇਹ ਐਂਟੀਬਾਡੀ ਕੋਰੋਨਾ ਵਾਇਰਸ ‘ਤੇ ਹਮਲਾ ਕਰਦਾ ਹੈ ਅਤੇ ਇਸਨੂੰ ਸਰੀਰ ਵਿੱਚ ਖਤਮ ਕਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾਨ ਹੁਣ ਐਂਟੀਬਾਡੀ ਲਈ ਪੇਟੈਂਟ ਲੈਣ ਲਈ ਅਤੇ ਇਸਦੇ ਵੱਡੇ ਪੈਮਾਨੇ ‘ਤੇ ਉਤ‍ਪਾਦਨ ਲਈ ਤਿਆਰੀ ਕਰ ਰਿਹਾ ਹੈ।

ਰਖਿਆ ਮੰਤਰੀ ਨੇ ਕਿਹਾ ਕਿ ਮੈਨੂੰ ਬਾਇਓਲਾਜਿਕਲ ਇੰਸ‍ਟੀਟਿਊਟ ਦੇ ਕਰਮਚਾਰੀਆਂ ‘ਤੇ ਮਾਣ ਹੈ, ਜਿਨ੍ਹਾਂ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ।

- Advertisement -

Share this Article
Leave a comment