ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਇਜ਼ਰਾਈਲ ਦਾ ਸਰਬਉੱਚ ਪੁਰਸਕਾਰ ਦੇਣ ਦਾ ਐਲਾਨ

Global Team
2 Min Read

ਇਜ਼ਰਾਈਲ: ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 2026 ਵਿੱਚ ਇਜ਼ਰਾਈਲ ਦਾ ਸਰਬ ਉੱਚ ਨਾਗਰਿਕ ਸਨਮਾਨ (Israel Prize) ਦੇਣ ਦਾ ਐਲਾਨ ਕੀਤਾ ਹੈ। ਨੇਤਨਯਾਹੂ ਨੇ ਕਿਹਾ ਕਿ ਟਰੰਪ ਨੂੰ ਇਜ਼ਰਾਈਲ ਪੁਰਸਕਾਰ ਦੇਣ ਦਾ ਫੈਸਲਾ ਟਰੰਪ ਪ੍ਰਤੀ ਅਥਾਹ ਸਤਿਕਾਰ ਅਤੇ ਸਮਰਥਨ ਦੇ ਸਨਮਾਨ ਵਿੱਚ ਲਿਆ ਗਿਆ ਹੈ।

ਓਧਰ ਦੂਜੇ ਪਾਸੇ ਇਸ ਸਨਮਾਨ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਉਨ੍ਹਾਂ ਲਈ ਕਾਫ਼ੀ ਹੈਰਾਨੀਜਨਕ ਅਤੇ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਨੇ ਇਜ਼ਰਾਈਲ ਆਉਣ ਦਾ ਸੰਕੇਤ ਵੀ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ, ਇਜ਼ਰਾਈਲ ਪੁਰਸਕਾਰ ਸਮਾਰੋਹ ਇਜ਼ਰਾਈਲ ਦੇ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ‘ਤੇ ਆਯੋਜਿਤ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਟਰੰਪ ਸਮੇਂ-ਸਮੇਂ ‘ਤੇ ਆਪਣੇ ਆਪ ਨੂੰ ਵਿਸ਼ਵ ਸ਼ਾਂਤੀ ਰਾਜਦੂਤ ਵਜੋਂ ਪੇਸ਼ ਕਰਦੇ ਰਹੇ ਹਨ, ਦਾਅਵਾ ਕਰਦੇ ਰਹੇ ਹਨ ਕਿ ਉਨ੍ਹਾਂ ਨੇ ਕਈ ਯੁੱਧਾਂ ਨੂੰ ਰੋਕਿਆ ਹੈ, ਉਹ ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣ ‘ਤੇ ਨਿਰਾਸ਼ਾ ਵੀ ਜ਼ਾਹਰ ਕਰਦੇ ਰਹੇ ਹਨ। ਕੁਝ ਦਿਨ ਪਹਿਲਾਂ ਹੀ ਟਰੰਪ ਨੂੰ ਫੀਫਾ ਸ਼ਾਂਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਨੇਤਨਯਾਹੂ ਨੇ ਟਰੰਪ ਨੂੰ ਇਜ਼ਰਾਈਲ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਦੋਸਤ ਕਿਹਾ। ਬੈਂਜਾਮਿਨ ਨੇ ਕਿਹਾ ਕਿ ਟਰੰਪ ਨੇ ਇਜ਼ਰਾਈਲ ਦੀ ਸੁਰੱਖਿਆ ਅਤੇ ਅੱਤਵਾਦ ਵਿਰੁੱਧ ਸਾਂਝੀ ਲੜਾਈ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਇੱਕ ਰਾਜਨੀਤਿਕ ਧੜੇ ਦੀ ਨਹੀਂ, ਸਗੋਂ ਸਮੁੱਚੇ ਇਜ਼ਰਾਈਲੀ ਸਮਾਜ ਦੀ ਭਾਵਨਾ ਨੂੰ ਦਰਸਾਉਂਦਾ ਹੈ।

ਦੱਸ ਦਈਏ ਕਿ ਸਨਮਾਨ ਆਮ ਤੌਰ ‘ਤੇ ਇਜ਼ਰਾਈਲੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ, ਇਸ ਵਾਰ ਮੌਜੂਦਾ ਇਜ਼ਰਾਈਲੀ ਸਰਕਾਰ ਨੇ ਇੱਕ ਗੈਰ-ਨਾਗਰਿਕ ਨੂੰ ਇਹ ਵੱਕਾਰੀ ਸਨਮਾਨ ਦੇ ਕੇ ਦਹਾਕਿਆਂ ਪੁਰਾਣੀ ਪਰੰਪਰਾ ਨੂੰ ਤੋੜੇਗਾ। ਇੱਕ ਭਾਰਤੀ ਨੂੰ ਵੀ ਇਹ ਪੁਰਸਕਾਰ ਮਿਲ ਚੁਕਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਪੁਰਸਕਾਰ ਲਈ ਦੇਸ਼ ਦੀ ਪਰੰਪਰਾ ਨੂੰ ਤੋੜਨ ਬਾਰੇ ਵੀ ਗੱਲ ਕੀਤੀ। ਹਾਲਾਂਕਿ ਇਹ ਇਨਾਮ ਆਮ ਤੌਰ ‘ਤੇ ਇਜ਼ਰਾਈਲੀ ਨਾਗਰਿਕਾਂ ਜਾਂ ਸਥਾਈ ਨਿਵਾਸੀਆਂ ਨੂੰ ਦਿੱਤਾ ਜਾਂਦਾ ਹੈ, ਪਰ ਯਹੂਦੀ ਭਾਈਚਾਰੇ ਲਈ ਵਿਸ਼ੇਸ਼ ਯੋਗਦਾਨ ਲਈ ਇੱਕ ਸ਼੍ਰੇਣੀ ਮੌਜੂਦ ਹੈ। 1991 ਵਿੱਚ ਇੱਕ ਗੈਰ-ਇਜ਼ਰਾਈਲੀ, ਪ੍ਰਸਿੱਧ ਭਾਰਤੀ ਕੰਡਕਟਰ ਜ਼ੁਬਿਨ ਮਹਿਤਾ ਨੂੰ ਇਸ ਸ਼੍ਰੇਣੀ ਦੇ ਤਹਿਤ ਇਹ ਸਨਮਾਨ ਪ੍ਰਾਪਤ ਹੋਇਆ ਸੀ।

Share This Article
Leave a Comment