ਗਾਜ਼ਾ ‘ਚ ਰੋਟੀ ਦੀ ਉਡੀਕ ਕਰ ਰਹੇ ਲੋਕਾਂ ‘ਤੇ ਇਜ਼ਰਾਇਲ ਨੇ ਕੀਤਾ ਹਮਲਾ, 20 ਦੀ ਮੌਤ

Prabhjot Kaur
2 Min Read

ਨਿਊਜ਼ ਡੈਸਕ: ਇਜ਼ਰਾਇਲ ਗਾਜ਼ਾ ਵਿੱਚ ਲਗਾਤਾਰ ਹਮਲੇ ਕਰ ਰਿਹਾ ਹੈ। ਇਨ੍ਹਾਂ ਹਮਲਿਆਂ ‘ਚ 31 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।ਐਤਵਾਰ ਨੂੰ ਇਜ਼ਰਾਇਲ ਨੇ ਮਦਦ ਦੀ ਉਡੀਕ ਕਰ ਰਹੇ ਗਾਜ਼ਾਵਾਸੀਆਂ ‘ਤੇ ਹੈਲੀਕਾਪਟਰਾਂ ਤੋਂ ਗੋਲੀਬਾਰੀ ਕੀਤੀ, ਜਿਸ ‘ਚ ਕਰੀਬ 20 ਫਲਸਤੀਨੀਆਂ ਦੀ ਮੌਤ ਹੋ ਗਈ ਹੈ। ਇਸ ਹਮਲੇ ‘ਚ 155 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ, “ਮਰਨ ਵਾਲਿਆ ਦੀਆਂ 20 ਦੇਹਾਂ ਅਤੇ 155 ਜ਼ਖਮੀਆਂ ਨੂੰ ਅਲ-ਸ਼ਿਫਾ ਮੈਡੀਕਲ ਕੰਪਲੈਕਸ ਲਿਜਾਇਆ ਗਿਆ, ਜਦੋਂ ਕਿ ਕਈ ਜ਼ਖਮੀਆਂ ਨੂੰ ਕਮਲ ਅਦਵਾਨ ਹਸਪਤਾਲ ਲਿਜਾਇਆ ਗਿਆ।”

ਮੰਤਰਾਲੇ ਨੇ ਇਹ ਵੀ ਕਿਹਾ ਕਿ ਇਜ਼ਰਾਇਲੀ ਹਮਲਿਆਂ ਕਾਰਨ ਨੁਕਸਾਨੇ ਗਏ ਬੁਨਿਆਦੀ ਢਾਂਚੇ ਕਾਰਨ ਜ਼ਖਮੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਉਣਾ ਮੁਸ਼ਕਿਲ ਹੋ ਗਿਆ ਹੈ। ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਹਸਪਤਾਲਾਂ ਕੋਲ ਇਲਾਜ ਲਈ ਲੋੜੀਂਦੇ ਸਾਧਨ ਨਹੀਂ ਹਨ। ਲੇਬਨਾਨੀ ਮੀਡੀਆ ਨਾਲ ਗੱਲ ਕਰਦੇ ਹੋਏ ਗਾਜ਼ਾ ਸਿਵਲ ਡਿਫੈਂਸ ਦੇ ਬੁਲਾਰੇ ਮਹਿਮੂਦ ਬਾਸਲ ਨੇ ਕਿਹਾ ਕਿ ਇਸਰਾਈਲੀ ਟੈਂਕਾਂ ਨੇ ਗੋਲਾਬਾਰੀ ਸ਼ੁਰੂ ਕਰਨ ਤੋਂ ਪਹਿਲਾਂ, ਇਜ਼ਰਾਇਲੀ ਫੌਜੀ ਹੈਲੀਕਾਪਟਰਾਂ ਨੇ ਮਦਦ ਦੀ ਉਡੀਕ ਕਰ ਰਹੇ ਲੋਕਾਂ ‘ਤੇ ਗੋਲੀਬਾਰੀ ਕੀਤੀ।

ਦੋ ਥਾਵਾਂ ‘ਤੇ ਹੋਏ ਹਮਲੇ

ਰਿਪੋਰਟਾਂ ਮੁਤਾਬਕ ਇਜ਼ਰਾਇਲ ਨੇ ਦੋ ਥਾਵਾਂ ‘ਤੇ ਹਮਲੇ ਕੀਤੇ। ਪਹਿਲੀ ਘਟਨਾ ਵਿੱਚ, ਇਜ਼ਰਾਇਲੀ ਫੌਜ ਦੇ ਹੈਲੀਕਾਪਟਰਾਂ ਨੇ ਇੱਕ ਸਹਾਇਤਾ ਵੰਡ ਕੇਂਦਰ ਵਿੱਚ ਮਦਦ ਦਾ ਪ੍ਰਬੰਧ ਕਰ ਰਹੇ ਲੋਕਾਂ ‘ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਲਗਭਗ 8 ਲੋਕ ਮਾਰੇ ਗਏ। ਦੂਜਾ ਮਾਮਲਾ ਉੱਤਰੀ ਗਾਜ਼ਾ ਤੋਂ ਸਾਹਮਣੇ ਆਇਆ ਜਿੱਥੇ ਇਜ਼ਰਾਇਲੀ ਟੈਂਕਾਂ ਨੇ ਸਹਾਇਤਾ ਟਰੱਕਾਂ ਦੀ ਉਡੀਕ ਕਰ ਰਹੇ ਲੋਕਾਂ ‘ਤੇ ਗੋਲੀਬਾਰੀ ਕੀਤੀ, ਜਿਸ ਵਿਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।

- Advertisement -

ਇਜ਼ਰਾਇਲੀ ਬਲਾਂ ਨੇ ਕੀਤਾ ਹਮਲੇ ਤੋਂ ਇਨਕਾਰ

ਇਸ ਹਮਲੇ ‘ਤੇ CNN ਨੂੰ ਦਿੱਤੇ ਬਿਆਨ ‘ਚ IDF ਨੇ ਇਸ ਹਮਲੇ ਲਈ ਜ਼ਿੰਮੇਵਾਰ ਹੋਣ ਤੋਂ ਇਨਕਾਰ ਕੀਤਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਸਹਾਇਤਾ ਕੇਂਦਰਾਂ ‘ਤੇ ਦਰਜਨਾਂ ਗਾਜ਼ਾਵਾਸੀਆਂ ਦੇ ਹਮਲੇ ਦੀਆਂ ਖਬਰਾਂ ਝੂਠੀਆਂ ਹਨ। ਅੱਗੇ ਕਿਹਾ ਗਿਆ ਹੈ ਕਿ ਅਸੀਂ ਮੀਡੀਆ ਨੂੰ ਸਿਰਫ਼ ਭਰੋਸੇਯੋਗ ਜਾਣਕਾਰੀ ‘ਤੇ ਭਰੋਸਾ ਕਰਨ ਦੀ ਅਪੀਲ ਕਰਦੇ ਹਾਂ।

Share this Article
Leave a comment