ਨਿਊਜ਼ ਡੈਸਕ: ਇਜ਼ਰਾਈਲੀ ਹਵਾਈ ਸੈਨਾ ਨੇ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਸਵੇਰੇ ਦੱਖਣੀ ਅਤੇ ਪੂਰਬੀ ਲੇਬਨਾਨ ਦੇ ਕਈ ਇਲਾਕਿਆਂ ‘ਤੇ ਹਮਲਾ ਕੀਤਾ ਹੈ। ਜਿਸ ਵਿੱਚ ਲੇਬਨਾਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਵੀ ਸ਼ਾਮਿਲ ਹੈ। ਮੰਗਲਵਾਰ ਸਵੇਰੇ 1 ਵਜੇ ਦੇ ਕਰੀਬ ਹੋਏ ਇਸ ਹਮਲੇ ਵਿੱਚ ਦੱਖਣੀ ਤੱਟਵਰਤੀ ਸ਼ਹਿਰ ਸਿਡਨ ਵਿੱਚ ਇੱਕ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਤਬਾਹ ਹੋ ਗਈ ਹੈ। ਇਹ ਹਮਲੇ ਲੇਬਨਾਨ ਦੇ ਫੌਜ ਮੁਖੀ ਵੱਲੋਂ ਇਜ਼ਰਾਈਲ ਦੀ ਸਰਹੱਦ ਨਾਲ ਲੱਗਦੇ ਖੇਤਰ ਵਿੱਚ ਕੱਟੜਪੰਥੀ ਸਮੂਹ ਹਿਜ਼ਬੁੱਲਾ ਨੂੰ ਨਿਸ਼ਸਤਰੀਕਰਨ ਦੇ ਆਪਣੇ ਮਿਸ਼ਨ ਬਾਰੇ ਸਰਕਾਰ ਨੂੰ ਜਾਣਕਾਰੀ ਦੇਣ ਤੋਂ ਕੁਝ ਦਿਨ ਪਹਿਲਾਂ ਹੋਏ ਹਨ।
ਘਟਨਾ ਸਥਾਨ ‘ਤੇ ਮੌਜੂਦ ਇੱਕ ਫੋਟੋਗ੍ਰਾਫਰ ਨੇ ਕਿਹਾ ਕਿ ਇਹ ਇਲਾਕਾ ਵਰਕਸ਼ਾਪਾਂ ਅਤੇ ਮਕੈਨਿਕ ਦੁਕਾਨਾਂ ਵਾਲੇ ਵਪਾਰਕ ਖੇਤਰ ਵਿੱਚ ਸੀ, ਅਤੇ ਇਮਾਰਤ ਖਾਲੀ ਸੀ। ਘੱਟੋ-ਘੱਟ ਇੱਕ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਅਤੇ ਬਚਾਅ ਕਰਮਚਾਰੀ ਹੋਰਾਂ ਦੀ ਭਾਲ ਕਰ ਰਹੇ ਸਨ, ਪਰ ਮੌਤਾਂ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।
ਇਜ਼ਰਾਈਲੀ ਫੌਜ ਨੇ ਸੋਮਵਾਰ ਨੂੰ ਦੱਖਣੀ ਅਤੇ ਪੂਰਬੀ ਲੇਬਨਾਨ ਵਿੱਚ ਕਈ ਟਿਕਾਣਿਆਂ ‘ਤੇ ਹਮਲਾ ਕੀਤਾ ‘ਤੇ ਕਿਹਾ ਉਨ੍ਹਾਂ ਵਿੱਚ ਕੱਟੜਪੰਥੀ ਸਮੂਹਾਂ ਹਿਜ਼ਬੁੱਲਾ ਅਤੇ ਹਮਾਸ ਲਈ ਬੁਨਿਆਦੀ ਢਾਂਚਾ ਹੈ। ਇਹ ਹਮਲੇ ਇਜ਼ਰਾਈਲੀ ਫੌਜੀ ਬੁਲਾਰੇ ਅਵਿਚਾਈ ਅਦਰਾਈ ਦੁਆਰਾ X ‘ਤੇ ਚੇਤਾਵਨੀ ਪੋਸਟ ਕਰਨ ਤੋਂ ਲਗਭਗ ਦੋ ਘੰਟੇ ਬਾਅਦ ਹੋਏ। ਜਿਸ ਵਿੱਚ ਉਸਨੇ ਕਿਹਾ ਸੀ ਕਿ ਫੌਜ ਪੂਰਬੀ ਬੇਕਾ ਘਾਟੀ ਦੇ ਦੋ ਪਿੰਡਾਂ ਅਤੇ ਦੱਖਣੀ ਲੇਬਨਾਨ ਦੇ ਦੋ ਹੋਰ ਪਿੰਡਾਂ ਵਿੱਚ ਹਿਜ਼ਬੁੱਲਾ ਅਤੇ ਫਲਸਤੀਨੀ ਹਮਾਸ ਸਮੂਹਾਂ ਦੇ ਟਿਕਾਣਿਆਂ ‘ਤੇ ਹਮਲਾ ਕਰੇਗੀ। ਸਿਡਨ ਵਿੱਚ ਬਾਅਦ ਵਿੱਚ ਹਮਲਾ ਬਿਨਾਂ ਕਿਸੇ ਪੂਰਵ ਸੂਚਨਾ ਦੇ ਕੀਤਾ ਗਿਆ ਸੀ ਅਤੇ ਇਜ਼ਰਾਈਲੀ ਫੌਜ ਨੇ ਤੁਰੰਤ ਕੋਈ ਬਿਆਨ ਜਾਰੀ ਨਹੀਂ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

