ਆਖ਼ਰਕਾਰ ਜੰਗਬੰਦੀ ਲਈ ਰਾਜ਼ੀ ਹੋਏ ਇਜ਼ਰਾਇਲ ਅਤੇ ਫਿਲਸਤੀਨ

TeamGlobalPunjab
3 Min Read

ਤੇਲ ਅਵੀਵ : ਤਕਰੀਬਨ 12 ਦਿਨਾਂ ਦੀ ਘਮਾਸਾਨ ਲੜਾਈ ਤੋਂ ਬਾਅਦ ਆਖਰਕਾਰ ਇਜ਼ਰਾਈਲ ਅਤੇ ਫਿਲਸਤੀਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਇਜ਼ਰਾਇਲ ਅਤੇ ਫਿਲਸਤੀਨੀ ਲੜਾਕਿਆਂ ਦੇ ਗੁੱਟ ਹਮਾਸ (ਇਜ਼ਰਾਈਲ ਇਸ ਨੂੰ ਅੱਤਵਾਦੀ ਸੰਗਠਨ ਕਹਿੰਦਾ ਹੈ) ਨੇ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਤੋਂ ਜੰਗਬੰਦੀ ਤੇ ਸਹਿਮਤੀ ਪ੍ਰਗਟ ਕੀਤੀ।

 

ਇਜ਼ਰਾਇਲ-ਫਿਲੀਸਤੀਨ ਦਰਮਿਆਨ ਕਰੀਬ 9 ਸਾਲ ਬਾਅਦ ਇੰਨੇ ਲੰਮੇ ਚੱਲੇ ਯੁੱਧ ਵਿਚ ਹੁਣ ਤੱਕ 230 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇੱਕ ਭਾਰਤੀ ਔਰਤ ਵੀ ਇਸ ਯੁੱਧ ਵਿੱਚ ਮਾਰੀ ਗਈ ਹੈ । ਜਾਨੀ ਅਤੇ ਮਾਲੀ ਨੁਕਸਾਨ ਦਾ ਸਭ ਤੋਂ ਵੱਡਾ ਨੁਕਸਾਨ ਗਾਜ਼ਾ ਪੱਟੀ ਵਿੱਚ ਹੋਇਆ ਹੈ। ਇੱਥੇ ਤਕਰੀਬਨ 220 ਲੋਕਾਂ ਦੀ ਮੌਤ ਹੋਈ। ਇਥੋਂ ਹੀ ਹਮਾਸ ਹੁਣ ਤੱਕ ਇਜ਼ਰਾਈਲ ਉੱਤੇ ਰਾਕੇਟ ਹਮਲੇ ਕਰ ਰਿਹਾ ਸੀ।

- Advertisement -

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਜੰਗਬੰਦੀ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਸੀ। ਹਲਾਂਕਿ ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਨੇ ਇਸ ਮਾਮਲੇ ਵਿੱਚ ਦੋਹਾਂ ਧਿਰਾਂ ਨੂੰ ਜੰਗਬੰਦੀ ਲਈ ਸਮਝਾਉਣਾ ਜਾਰੀ ਰੱਖਿਆ ਹੋਇਆ ਸੀ।

 

ਜੰਗਬੰਦੀ ਬਾਰੇ ਇਜ਼ਰਾਈਲ ਦੁਆਰਾ ਇੱਕ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਜੰਗਬੰਦੀ ਦੀ ਪੁਸ਼ਟੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਦੇ ਮਾਮਲਿਆਂ ‘ਤੇ ਕੈਬਨਿਟ ਦੀ ਬੈਠਕ ਹੋਈ ਸੀ। ਇਸ ਵਿੱਚ ਚੀਫ ਆਫ਼ ਡਿਫੈਂਸ ਸਟਾਫ, ਚੀਫ਼ ਆਫ਼ ਇੰਟਰਨਲ ਸਕਿਓਰਿਟੀ ਅਤੇ ਇੰਟੈਲੀਜੈਂਸ ਏਜੰਸੀ ਮੋਸਾਦ ਦਾ ਮੁਖੀ ਵੀ ਸ਼ਾਮਲ ਸੀ। ਇਸ ਵਿਚ ਹਮਾਸ ਨਾਲ ਚੱਲ ਰਹੇ ਟਕਰਾਅ ਨੂੰ ਰੋਕਣ ਦੇ ਇਜਿਪਟ (Egypt) ਦੇ ਪ੍ਰਸਤਾਵ ‘ਤੇ ਵਿਚਾਰ ਕੀਤਾ ਗਿਆ। ਜੰਗਬੰਦੀ ਲਈ ਕੋਈ ਸ਼ਰਤਾਂ ਨਹੀਂ ਰੱਖੀਆਂ ਗਈਆਂ ਹਨ। ਦੋਵੇਂ ਧਿਰਾਂ ਇਸ ‘ਤੇ ਸਹਿਮਤ ਹਨ। ਜੰਗਬੰਦੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ ਹਲਾਂਕਿ ਇਸਦੇ ਸਮੇਂ ਬਾਰੇ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ।

- Advertisement -

 

 

 

 

 

 

ਹਮਾਸ ਨੇ ਇੱਕ ਬਹੁਤ ਹੀ ਛੋਟਾ ਬਿਆਨ ਜਾਰੀ ਕੀਤਾ. ਇਸ ਵਿਚ ਕਿਹਾ ਗਿਆ ਹੈ – ਦੋਵੇਂ ਧਿਰਾਂ ਲੜਾਈ (ਜੰਗਬੰਦੀ) ਬੰਦ ਕਰਨ ਲਈ ਸਹਿਮਤ ਹੋ ਗਈਆਂ ਹਨ। ਇਹ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ।

ਹਮਾਸ ਨੇ ਇਜ਼ਰਾਈਲ ‘ਤੇ ਹੁਣ ਤੱਕ ਤਿੰਨ ਹਜ਼ਾਰ ਤੋਂ ਵੱਧ ਰਾਕੇਟ ਚਲਾਏ ਸਨ। ਇਸ ਦੇ ਜਵਾਬ ਵਿਚ ਇਜ਼ਰਾਈਲੀ ਏਅਰਫੋਰਸ ਦੇ ਹਮਲਿਆਂ ਨੇ ਗਾਜ਼ਾ ਪੱਟੀ ਨੂੰ ਮਲਬੇ ਦੇ ਢੇਰ ਵਿੱਚ ਬਦਲ ਦਿੱਤਾ। ਪਿਛਲੇ ਦੋ ਦਿਨਾਂ ਤੋਂ ਯੁੱਧ ਦੀ ਰਫਤਾਰ ਕੁਝ ਘਟੀ ਸੀ।

 

ਸੋਮਵਾਰ ਤੋਂ ਬਾਅਦ, ਯੂਐਸ ਦੇ ਰਾਸ਼ਟਰਪਤੀ Joe Biden ਨੇ ਮੰਗਲਵਾਰ ਨੂੰ ਵੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ। ਅਮਰੀਕੀ ਡਿਪਲੋਮੈਟਾਂ ਨੇ ਵੀ ਇਸ ਵਾਰ ਇਜਿਪਟ ਅਤੇ ਸਾਊਦੀ ਅਰਬ ਦੇ ਜ਼ਰੀਏ ਹਮਾਸ ਨਾਲ ਸੰਪਰਕ ਕੀਤਾ।

 

ਜਰਮਨ ਦੇ ਵਿਦੇਸ਼ ਮੰਤਰੀ ਨੇ ਵੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ। Biden ਨੇ ਸਾਊਦੀ ਅਰਬ ਅਤੇ ਇਜਿਪਟ ਦੇ ਪ੍ਰਭਾਵ ਦੀ ਵੀ ਵਰਤੋ ਕੀਤੀ । ਇਹੀ ਕਾਰਨ ਹੈ ਕਿ ਇਜ਼ਰਾਈਲ ਦੇ ਨਾਲ ਨਾਲ ਹਮਾਸ ਵੀ ਬਹੁਤ ਦਬਾਅ ਹੇਠ ਸੀ। ਇਜ਼ਰਾਈਲ ਨੇ ਹਮਾਸ ਦੇ 130 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਵਿਸ਼ਵ ਮੀਡੀਆ ਦਾ ਦਾਅਵਾ ਹੈ ਕਿ 60 ਬੱਚਿਆਂ ਦੀ ਵੀ ਲੜਾਈ ਵਿਚ ਮੌਤ ਹੋ ਗਈ ਹੈ।

Share this Article
Leave a comment