ਅਮਰੀਕਾ ਵਿੱਚ ਭਾਰਤੀ ਮੂਲ ਦੀ ਵਿਦਿਆਰਥਣ ‘ਤੇ ਡਿੱਗੀ ਬਿਜਲੀ, ਦਿਮਾਗ ਨੂੰ ਪਹੁੰਚਿਆ ਨੁਕਸਾਨ

Rajneet Kaur
2 Min Read

ਹਿਊਸਟਨ : ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ ਵਿਖੇ ਪੜ੍ਹਦੀ ਭਾਰਤੀ ਮੂਲ ਦੀ 25 ਸਾਲਾ ਵਿਦਿਆਰਥਣ ਆਪਣੇ ‘ਤੇ ਬਿਜਲੀ ਡਿਗਣ ਕਾਰਨ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ।  ਦੂਜੇ ਪਾਸੇ ਉਸ ਦਾ ਪਰਿਵਾਰ ਲੋਕਾਂ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਹੈ।

ਪਰਿਵਾਰ ਨੇ ਦਸਿਆ ਕਿ ਯੂਐਚ ਵਿਚ ਸੂਚਨਾ ਤਕਨਾਲੋਜੀ ਦੀ ਪੜ੍ਹਾਈ ਕਰ ਰਹੀ ਭਾਰਤੀ ਮੂਲ ਦੀ ਵਿਦਿਆਰਥਣ ਸੁਸਰੁਨਿਆ ਕੋਡੂਰੂ 4 ਜੁਲਾਈ ਨੂੰ ਸੈਨ ਜੈਕਿੰਟੋ ਮੈਮੋਰੀਅਲ ਪਾਰਕ ਵਿਚ ਅਪਣੇ ਦੋਸਤਾਂ ਨਾਲ ਸੈਰ ਕਰ ਰਹੀ ਸੀ ਜਦੋਂ ਉਹ ਬਿਜਲੀ ਦੀ ਲਪੇਟ ਵਿਚ ਆ ਗਈ।

ਚਚੇਰੇ ਭਰਾ ਸੁਰਿੰਦਰ ਕੁਮਾਰ ਨੇ ਦਸਿਆ ਕਿ ਬਿਜਲੀ ਡਿੱਗਣ ਕਾਰਨ ਕੋਡੂਰੂ ਨਦੀ ਵਿੱਚ ਡਿੱਗ ਗਈ  ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇੰਨਾ ਹੀ ਨਹੀਂ ਸਗੋਂ ਬਿਜਲੀ ਨੇ ਉਸ ਦੇ ਦਿਮਾਗ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਜਿਸ ਕਾਰਨ ਫਿਲਹਾਲ ਉਹ ਕੋਮਾ ‘ਚ ਹੈ।

ਇਸ ਦੌਰਾਨ ਪਰਿਵਾਰ ਨੇ ਇਲਾਜ ਵਿਚ ਮਦਦ ਕਰਨ ਅਤੇ ਉਸ ਨੂੰ ਉਸਦੇ ਮਾਪਿਆਂ ਨਾਲ ਦੁਬਾਰਾ ਮਿਲਾਉਣ ਲਈ ਇੱਕ GoFundMe ਪੇਜ ਬਣਾਇਆ ਹੈ। ਪਰਿਵਾਰ ਨੇ ਸਾਰਿਆਂ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਸੁਸਰੁਨਿਆ ਕੋਡੂਰੂ ਜਲਦ ਸਿਹਤਯਾਬ ਹੋ ਸਕੇ। ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਸੁਸਰੁਨਿਆ ਕੋਡੂਰੂ ਨੂੰ ਲੰਬੇ ਸਮੇਂ ਤਕ ਇਲਾਜ ਅਤੇ ਚੰਗੀ ਦੇਖਭਾਲ ਦੀ ਲੋੜ ਹੈ।

- Advertisement -

ਦਸ ਦਈਏ ਕਿ ਸੁਸਰੁਨਿਆ ਕੋਡੂਰੂ ਉਚੇਰੀ ਪੜ੍ਹਾਈ ਲਈ ਅਮਰੀਕਾ ਗਈ ਸੀ। ਉਹ ਹਿਊਸਟਨ ਯੂਨੀਵਰਸਿਟੀ ਵਿੱਚ ਸੂਚਨਾ ਤਕਨਾਲੋਜੀ ਵਿਚ ਮਾਸਟਰਜ਼ ਦੀ ਵਿਦਿਆਰਥਣ ਸੀ, ਜਿਥੇ ਉਸ ਨੇ ਅਪਣਾ ਮਾਸਟਰ ਪ੍ਰੋਗਰਾਮ ਲਗਭਗ ਪੂਰਾ ਕਰ ਲਿਆ ਸੀ ਅਤੇ ਇਕ ਇੰਟਰਨਸ਼ਿਪ ਦੀ ਉਡੀਕ ਕਰ ਰਹੀ ਸੀ। 2 ਜੁਲਾਈ ਨੂੰ, ਉਹ ਸਾਨ ਜੈਕਿਨਟੋ ਮੈਮੋਰੀਅਲ ਗਈ ਸੀ ਅਤੇ ਇਕ ਨਦੀ ਨੇੜੇ ਬਿਜਲੀ ਦੀ ਲਪੇਟ ਵਿਚ ਆ ਗਈ। ਉਨ੍ਹਾਂ ਨੂੰ 20 ਮਿੰਟ ਤਕ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ, ਉਸ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਹੋਇਆ ਅਤੇ ਉਹ ਕੋਮਾ ਵਿਚ ਚਲੀ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment