ਇਜ਼ਰਾਈਲ ‘ਚ ਗੋਲੀਬਾਰੀ ਕਾਰਨ 5 ਲੋਕਾਂ ਦੀ ਮੌਤ, ਪਿਛਲੇ ਇੱਕ ਹਫਤੇ ‘ਚ ਇਹ ਤੀਜੀ ਘਟਨਾ, ਦਹਿਸ਼ਤ ‘ਚ ਲੋਕ

TeamGlobalPunjab
3 Min Read

ਯੇਰੂਸ਼ਲਮ- ਇਜ਼ਰਾਈਲ ਦੇ ਤਲ ਅਵੀਵ ‘ਚ ਮੰਗਲਵਾਰ ਨੂੰ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਜ਼ਖਮੀ ਹੋ ਗਏ। ਪਿਛਲੇ ਸੱਤ ਦਿਨਾਂ ਵਿੱਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਹਮਲਾਵਰ ਨੂੰ ਵੀ ਮਾਰ ਦਿੱਤਾ। ਉਸ ਦੀ ਪਛਾਣ 27 ਸਾਲਾ ਫਿਲਿਸਤੀਨੀ ਲੜਕੇ ਵਜੋਂ ਹੋਈ ਹੈ, ਜੋ ਇਜ਼ਰਾਈਲ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ।

ਪੁਲਿਸ ਨੇ ਅੱਤਵਾਦੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼ੂਟਰ ਵੈਸਟ ਬੈਂਕ ਦਾ ਰਹਿਣ ਵਾਲਾ ਇੱਕ ਫਿਲਿਸਤੀਨੀ ਸੀ। ਹਮਲਾਵਰ ਨੂੰ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਦੇ ਦੋਸ਼ ਵਿੱਚ ਸਜ਼ਾ ਹੋਈ ਸੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਇਹ ਘਟਨਾ ਕਿਉਂ ਕੀਤੀ। ਇਸ ਗੋਲੀਬਾਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਬੰਦੂਕਧਾਰੀ ਕੋਲ ਇੱਕ ਅਸਾਲਟ ਰਾਈਫਲ ਸੀ। ਮੌਕੇ ‘ਤੇ ਮੌਜੂਦ ਸੁਰੱਖਿਆ ਕਰਮੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ।

ਗਵਾਹਾਂ ਨੇ ਦੱਸਿਆ ਕਿ ਹਮਲਾਵਰ ਸਕੂਟਰ ‘ਤੇ ਸਵਾਰ ਸੀ ਅਤੇ ਨਾਲ ਲੱਗਦੇ ਅਪਾਰਟਮੈਂਟ ਦੀਆਂ ਬਾਲਕੋਨੀ ‘ਤੇ ਗੋਲੀਬਾਰੀ ਕਰ ਰਿਹਾ ਸੀ। ਫਿਰ ਅਚਾਨਕ ਉਸ ਨੇ ਸੜਕ ‘ਤੇ ਖੜ੍ਹੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਦੇ ਨਾਲ ਹੀ ਇੱਕ ਹਫਤੇ ਦੇ ਅੰਦਰ ਤੀਜੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਕਿਹਾ ਕਿ ਦੇਸ਼ ਅਰਬ ਅੱਤਵਾਦ ਦੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ।

ਪੀਐਮ ਬੇਨੇਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਜ਼ਰਾਈਲ ਇਸ ਸਮੇਂ ਘਾਤਕ ਅਰਬ ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ। ਸੁਰੱਖਿਆ ਬਲ ਲਗਾਤਾਰ ਆਪਣਾ ਕੰਮ ਕਰ ਰਹੇ ਹਨ, ਅਸੀਂ ਦ੍ਰਿੜਤਾ ਅਤੇ ਬਹਾਦਰੀ ਨਾਲ ਅੱਤਵਾਦ ਨਾਲ ਲੜਾਂਗੇ। ਇਸ ਅੱਤਵਾਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੁਲਿਸ ਅਤੇ ਖੁਫੀਆ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment