ਆਈ.ਐੱਸ.ਆਈ. ਹੀ ਦੇਖ ਰਹੀ ਹੈ ਤਾਲਿਬਾਨ ਦੇ ਸਾਰੇ ਕੰਮ : ਅਮਰੁੱਲਾਹ ਸਾਲੇਹ

TeamGlobalPunjab
2 Min Read

ਲੰਡਨ : ਅਫ਼ਗ਼ਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਕਿਹਾ ਕਿ ਤਾਬਿਲਾਨ ਦੇ ਕਬਜੇ ਤੋਂ ਬਾਅਦ ਅਫ਼ਗ਼ਾਨਿਸਤਾਨ ’ਚ ਸਾਰੇ ਕੰਮਾਂ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਹੀ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਸ਼ੀਰ ’ਚ ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਸਾਬਕਾ ਉਪ ਰਾਸ਼ਟਰਪਤੀ ਸਾਲੇਹ ਨਾਰਦਰਨ ਅਲਾਇੰਸ ਦੇ ਨਾਲ ਮਿਲ ਕੇ ਪੰਜਸ਼ੀਰ ’ਚ ਤਾਲਿਬਾਨ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ।

ਸਾਬਕਾ ਉਪ ਰਾਸ਼ਟਰਪਤੀ ਨੇ ਡੇਲੀ ਮੇਲ ’ਚ ਲਿਖੇ ਇਕ ਲੇਖ ’ਚ ਅਫ਼ਗ਼ਾਨਿਸਤਾਨ ਹਾਲ ਹੀ ’ਚ ਹੋਈ ਘਟਨਾ ਨੂੰ ਲੈ ਕੇ ਕਈ ਨਵੀਆਂ ਜਾਣਕਾਰੀਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਅਸ਼ਰਫ ਗਨੀ ਦੇ ਭੱਜ ਜਾਣ ਤੋਂ ਬਾਅਦ ਉਨ੍ਹਾਂ ਖ਼ੁਦ ਨੂੰ ਦੇਸ਼ ਦਾ ਕਾਰਜਕਾਰੀ ਰਾਸ਼ਟਰਪਤੀ ਮੰਨਿਆ ਹੈ।

ਉਨ੍ਹਾਂ ਆਪਣੇ ਲੇਖ ’ਚ ਕਿਹਾ ਹੈ ਕਿ ਕਾਬੁਲ ’ਤੇ ਕਬਜੇ ਤੋਂ ਬਾਅਦ ਤਾਲਿਬਾਨ ਨੂੰ ਹਰ ਘੰਟੇ ਪਾਕਿਸਤਾਨ ਦੂਤਾਵਾਸ ਹੁਕਮ ਦਿੰਦਾ ਹੈ। ਆਈਐੱਸਆਈ ਹੀ ਹੁਣ ਤਾਲਿਬਾਨ ਨੂੰ ਪੂਰੀ ਤਰ੍ਹਾਂ ਚੱਲਾ ਰਹੀ ਹੈ। ਅਫ਼ਗ਼ਾਨਿਸਤਾਨ ’ਚ ਤਾਲਿਬਾਨ ਦਾ ਕਬਜਾ ਸਿਰਫ਼ ਇਕ ਥੱਕੇ ਹੋਏ ਅਮਰੀਕੀ ਰਾਸ਼ਟਰਪਤੀ ਦੀਆਂ ਗ਼ਲਤ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਅਫ਼ਗ਼ਾਨਿਸਤਾਨ ਦੇ ਨਾਲ ਧੋਖਾ ਕੀਤਾ ਹੈ।

 

ਬੀਤੇ ਦਿਨੀਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੇ ਮੁਖੀ ਫੈਜ ਹਾਮਿਦ ਵੱਲੋਂ ਕਾਬੁਲ ਵਿਖੇ ਤਾਲਿਬਾਨ ਦੇ ਵੱਡੇ ਆਗੂਆਂ ਨਾਲ ਮੁਲਾਕਾਤ ਕੀਤੀ ਗਈ, ਜਿਸ ਤੋਂ ਬਾਅਦ ਅਮਰੁੱਲਾਹ ਸਾਲੇਹ ਦਾ ਪਾਕਿਸਤਾਨ ਦੇ ਤਾਲਿਬਾਨ ਨੂੰ ਨਿਰਦੇਸ਼ਿਤ ਕਰਨ ਦਾ ਦਾਅਵਾ ਹੋਰ ਵੀ ਯਕੀਨੀ ਲੱਗ ਰਿਹਾ ਹੈ।

 

- Advertisement -

 

Share this Article
Leave a comment