ਚੰਡੀਗੜ੍ਹ – ਗੜ੍ਹਸ਼ੰਕਰ ਤੋੰ ਭਾਜਪਾ ਉਮੀਦਵਾਰ ਨਿਮੀਸ਼ਾ ਮਹਿਤਾ ਅਤੇ ਇੱਕ ਹੋਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੇੈ।
ਇਹ ਮਾਮਲਾ ਵੱਖ ਵੱਖ ਧਰਾਵਾਂ ਹੇਠ ਦਰਜ ਕੀਤਾ ਗਿਆ ਹੈ। ਗੜ੍ਹਸ਼ੰਕਰ ਦੋ ਭਾਜਪਾ ਦੇ ਉਮੀਦਵਾਰ ਨਿਮੀਸ਼ਾ ਮਹਿਤਾ ਵੱਲੋਂ ਵੋਟਾਂ ਪਵਾਉਣ ਲਈ ਪੈਸਾ ਤੇ ਸ਼ਰਾਬ ਵਰਤਾਉਣ ਲਈ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਵਾਲੀ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਮੁਤੱਲਕ ਹੁਸ਼ਿਆਰਪੁਰ ਜ਼ਿਲ੍ਹਾ ਚੋਣ ਅਫ਼ਸਰ ਨੇ ਫੌਰਨ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਹੁਸ਼ਿਆਰਪੁਰ ਦੇ ਜ਼ਿਲਾ ਚੋਣ ਅਫ਼ਸਰ ਅਪਨੀਤ ਰਿਆਤ ਅਨੁਸਾਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਵਿਚਕਾਰ ਵੋਟਰਾਂ ਨੂੰ ਲੁਭਾਉਣ ਲਈ ਅਜਿਹੀਆਂ ਸੁਗਾਤਾਂ ਦੇਣ ਦੀ ਗੱਲ ਚੋਣ ਜ਼ਾਬਤਾ ਦੀ ਉਲੰਘਣਾ ਹੈ, ਇਸ ਕਰਕੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਵੱਖ ਵੱਖ ਧਰਾਵਾਂ ਹੇਠ ਐਫਆਈਆਰ ਦਰਜ ਕੀਤੀ ਗਈ ਹੈ।
ਦੱਸ ਦਈਏ ਕਿ ਵੇਖਣ ਚ ਆਇਆ ਹੈ ਚੋਣਾਂ ਦੇ ਦੌਰਾਨ ਕਈ ਵਾਰ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਦੇ ਵੱਖਰੇ ਵੱਖਰੇ ਢੰਗ ਤਰੀਕੇ ਉਸ ਤੇ ਜਾਂਦੇ ਰਹੇ ਹਨ। ਚੋਣ ਕਮਿਸ਼ਨ ਨੇ ਇੱਕ ਐਪ C-Vigil ਲਾਂਚ ਕੀਤੀ ਗਈ ਸੀ। ਇਸ ਐਪ ਰਾਰੀੰ ਚੋਣ ਕਮਿਸ਼ਨ ਵੀ ਵੱਖ ਵੱਖ ਕਿਸਮ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਚੋਣ ਕਮਿਸ਼ਨ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਜ਼ਿਲ੍ਹਾ ਚੋਣ ਅਫ਼ਸਰ ਕੋਲ ਭੇਜ ਕੇ ਪੂਰੀ ਪਡ਼ਤਾਲ ਕਰਵਾਉਂਦਾ ਹੈ। ਜੇਕਰ ਸ਼ਿਕਾਇਤ ਵਿੱਚ ਕੋਈ ਹਕੀਕਤ ਤੇ ਤੱਥ ਸਾਹਮਣੇ ਆਉਂਦੇ ਹਨ ਤੇ ਫਿਰ ਜ਼ਿਲ੍ਹਾ ਚੋਣ ਅਫ਼ਸਰ ਯਾਨੀ ਰਿਟਰਨਿੰਗ ਅਫ਼ਸਰ ਕੋਲ ਪੂਰਾ ਅਖੱਤਿਆਰ ਹੁੰਦਾ ਹੈ ਕਿ ਬਣਦੀ ਕਾਰਵਾਈ ਕਰ ਸਕੇ।