ਮੌਤ ਦੇ 3 ਮਹੀਨਿਆਂ ਬਾਅਦ ਸੁਪੁਰਦ-ਏ-ਖ਼ਾਕ ਹੋਣਗੇ ਖ਼ਾਮੇਨੇਈ, ਆਖਰੀ ਵਿਦਾਈ ਮੌਕੇ 2 ਕਰੋੜ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ!

Global Team
3 Min Read

ਤੇਹਰਾਨ : ਈਰਾਨ ਦੇ ਸਾਬਕਾ ਸੁਪਰੀਮ ਲੀਡਰ, ਅਯਾਤੁੱਲਾ ਅਲੀ ਖਮੇਨੀ ਦਾ 28 ਫਰਵਰੀ ਨੂੰ ਦੇਹਾਂਤ ਹੋ ਗਿਆ ਸੀ । ਉਨ੍ਹਾਂ ਦੀ ਮੌਤ ਤੋਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਬਾਅਦ, ਉਨ੍ਹਾਂ ਨੂੰ ‘ਸੁਪੁਰਦ-ਏ-ਖ਼ਾਕ’ ਕੀਤਾ ਜਾਵੇਗਾ। ਤਹਿਰਾਨ, ਕੋਮ ਅਤੇ ਮਸ਼ਹਦ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਦੋ ਕਰੋੜ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ।

ਈਰਾਨੀ ਮੀਡੀਆ ਮੁਤਾਬਕ, ਰਾਜਧਾਨੀ ਤਹਿਰਾਨ, ਕੌਮ ਅਤੇ ਮਸ਼ਹਦ ਵਿੱਚ ਜਲੂਸ ਕੱਢੇ ਜਾਣਗੇ। ਇਹਨਾਂ ਤਿੰਨਾਂ ਥਾਵਾਂ ‘ਤੇ ਵੱਡੇ ਜਨਤਕ ਪ੍ਰੋਗਰਾਮ ਹੋਣਗੇ। ਇਕੱਲੇ ਤਹਿਰਾਨ ਵਿੱਚ ਮੁੱਖ ਪ੍ਰੋਗਰਾਮ 24 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇਗਾ। ਤਹਿਰਾਨ ਪ੍ਰਸ਼ਾਸਨ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ।ਅਧਿਕਾਰੀਆਂ ਦਾ ਅਨੁਮਾਨ ਹੈ ਕਿ ਤਹਿਰਾਨ ਵਿੱਚ ਦੋ ਕਰੋੜ ਲੋਕ ਆ ਸਕਦੇ ਹਨ। ਪ੍ਰਸ਼ਾਸਨ ਇੰਨੀ ਵੱਡੀ ਭੀੜ ਨੂੰ ਸੰਭਾਲਣ ਦਾ ਪ੍ਰਬੰਧ ਕਰ ਰਿਹਾ ਹੈ।

ਈਰਾਨ ਦੇ ਸਰਕਾਰੀ ਬ੍ਰੌਡਕਾਸਟਰ ਆਈਆਰਆਈਬੀ (IRIB) ਅਨੁਸਾਰ, ਤਹਿਰਾਨ ਦੇ ਸੱਭਿਆਚਾਰਕ ਅਤੇ ਸਮਾਜਿਕ ਮਾਮਲਿਆਂ ਦੇ ਉਪ-ਮੇਅਰ ਮੁਹੰਮਦ ਅਮੀਨ ਤਵਾਕੋਲੀ-ਜ਼ਾਦੇਹ ਨੇ ਕਿਹਾ ਕਿ “ਸ਼ਹੀਦ ਇਮਾਮ” ਦੇ ਵਿਦਾਇਗੀ ਸਮਾਰੋਹ, ਅੰਤਿਮ ਸੰਸਕਾਰ ਅਤੇ ਦਫ਼ਨਾਉਣ ਦੀਆਂ ਤਿਆਰੀਆਂ ਆਖਰੀ ਪੜਾਅ ‘ਤੇ ਹਨ। ਇਸ ਦੇ ਤਹਿਤ ਤਹਿਰਾਨ, ਕੌਮ ਅਤੇ ਮਸ਼ਹਦ ਵਿੱਚ ਤਿੰਨ ਦਿਨਾਂ ਤੱਕ ਜਨਤਕ ਪ੍ਰੋਗਰਾਮ ਅਤੇ ਜਲੂਸ ਕੱਢੇ ਜਾਣਗੇ। ਉਨ੍ਹਾਂ ਨੇ ਇਹ ਸਾਫ਼ ਨਹੀਂ ਕੀਤਾ ਹੈ ਕਿ ਅੰਤਿਮ ਸੰਸਕਾਰ ਕਿਸ ਤਾਰੀਖ਼ ਨੂੰ ਹੋਵੇਗਾ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਸਲਾਮਿਕ ਕੈਲੰਡਰ ਦੇ ਪਹਿਲੇ ਮਹੀਨੇ ਮੁਹੱਰਮ ਦੀ ਸ਼ੁਰੂਆਤ ਵਿੱਚ ਹੋ ਸਕਦਾ ਹੈ, ਜੋ ਜੂਨ ਦੇ ਅੱਧ ਵਿੱਚ ਆਉਂਦਾ ਹੈ।

ਦੱਸ ਦਈਏ ਕਿ 28 ਫਰਵਰੀ 2026 ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ‘ਤੇ ਇੱਕ ਵੱਡਾ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਤਤਕਾਲੀਨ ਸਰਵਉੱਚ ਨੇਤਾ ਆਇਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਹੋ ਗਈ ਸੀ। ਇਸਲਾਮਿਕ ਪਰੰਪਰਾ ਮੁਤਾਬਕ ਦਫ਼ਨਾਉਣ ਦਾ ਕੰਮ ਤੁਰੰਤ ਹੁੰਦਾ ਹੈ, ਪਰ ਈਰਾਨੀ ਅਧਿਕਾਰੀਆਂ ਨੇ ਇਸ ਨੂੰ ਲੰਬੇ ਸਮੇਂ ਲਈ ਟਾਲ ਦਿੱਤਾ ਸੀ। ਮਾਰਚ ਦੀ ਸ਼ੁਰੂਆਤ ਵਿੱਚ ਪ੍ਰਸ਼ਾਸਨ ਨੇ ਕਿਹਾ ਸੀ ਕਿ ਭਾਰੀ ਭੀੜ ਦੇ ਕਾਰਨ ਤੁਰੰਤ ਅੰਤਿਮ ਸਸਕਾਰ ਸੰਭਵ ਨਹੀਂ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment