Home / ਸੰਸਾਰ / ਆਸਟ੍ਰੇਲੀਆ ਨੇ ਭਾਰਤ ਤੋਂ ਆਉਣ ਵਾਲੇ ਆਪਣੇ ਨਾਗਰਿਕਾਂ ’ਤੇ ਅਸਥਾਈ ਤੌਰ ’ਤੇ ਲਗਾਈ ਪਾਬੰਦੀ,ਉਲੰਘਣਾ ਕਰਨ ਵਾਲੇ ਨੂੰ ਭੁਗਤਣਾ ਪੈ ਸਕਦੈ ਜ਼ੁਰਮਾਨਾ ‘ਤੇ 5 ਸਾਲ ਦੀ ਕੈਦ
Fence in front of Australian flag. Illegal immigration concept. Horizontal composition with copy space.

ਆਸਟ੍ਰੇਲੀਆ ਨੇ ਭਾਰਤ ਤੋਂ ਆਉਣ ਵਾਲੇ ਆਪਣੇ ਨਾਗਰਿਕਾਂ ’ਤੇ ਅਸਥਾਈ ਤੌਰ ’ਤੇ ਲਗਾਈ ਪਾਬੰਦੀ,ਉਲੰਘਣਾ ਕਰਨ ਵਾਲੇ ਨੂੰ ਭੁਗਤਣਾ ਪੈ ਸਕਦੈ ਜ਼ੁਰਮਾਨਾ ‘ਤੇ 5 ਸਾਲ ਦੀ ਕੈਦ

ਆਸਟ੍ਰੇਲੀਆ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਆਪਣੇ ਨਾਗਰਿਕਾਂ ’ਤੇ ਅਸਥਾਈ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਸਕਾਟ ਮੌਰਿਸਨ ਸਰਕਾਰਦਾ ਕਹਿਣਾ ਹੈ ਕਿ ਪਾਬੰਦੀ ਦੇ ਬਾਵਜੂਦ ਜੇਕਰ ਕੋਈ ਵਿਅਕਤੀ ਭਾਰਤ ਤੋਂ ਆਸਟ੍ਰੇਲੀਆ ਆਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਭਾਰੀ ਜ਼ੁਰਮਾਨਾ ਅਤੇ ਪੰਜ ਸਾਲ ਦੀ ਕੈਦ ਹੋ ਸਕਦੀ ਹੈ। ਇਸ ਦੇ ਤਹਿਤ ਅਜਿਹੇ ਲੋਕਾਂ ਦੇ ਦੇਸ਼ ਵਿਚ ਪ੍ਰਵੇਸ਼ ‘ਤੇ ਰੋਕ ਰਹੇਗੀ, ਜਿਨ੍ਹਾਂ ਨੇ ਪਿਛਲੇ 14 ਦਿਨਾਂ ਤੋਂ ਭਾਰਤ ਦੀ ਯਾਤਰਾ ਕੀਤੀ ਹੈ।

ਸਰਕਾਰ ਵੱਲੋਂ ਇਹ ਕਦਮ ਇਸ ਲਈ ਚੁੱਕੇ ਗਏ ਹਨ ਕਿਉਂਕਿ ਹਾਲ ਹੀ ‘ਚ ਦੋ ਆਸਟ੍ਰੇਲਿਆਈ ਕ੍ਰਿਕਟਰ ਵੀਰਵਾਰ ਨੂੰ ਦੇਸ਼ ਪਹੁੰਚੇ । ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ‘ਤੇ ਲੱਗੀ ਰੋਕ ਨੂੰ ਦੇਖਦੇ ਹੋਏ ਇਨ੍ਹਾਂ ਦੋਵਾਂ ਕ੍ਰਿਕਟਰਾਂ ਨੇ ਸਭ ਤੋਂ ਪਹਿਲਾਂ ਕਤਰ ਦੀ ਯਾਤਰਾ ਕੀਤੀ। ਫਿਰ ਉੱਥੋਂ ਆਸਟ੍ਰੇਲੀਆ ਲਈ ਉਡਾਣ ਭਰੀ।

ਸਿਹਤ ਮੰਤਰੀ ਗ੍ਰੇਡ ਹੰਟ ਨੇ ਸ਼ੁੱਕਰਵਾਰ ਰਾਤ ਐਲਾਨ ਕੀਤਾ ਕਿ ਉਹ ਸਰਹੱਦ ‘ਤੇ ਪਾਬੰਦੀਆਂ ਨੂੰ ਸਖ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਇਸ ਨਿਯਮ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਉਸ ‘ਤੇ 66,600 ਡਾਲਰ (ਲਗਭਗ 50 ਲੱਖ ਰੁਪਏ) ਦਾ ਜ਼ੁਰਮਾਨਾ ਲਗਾਇਆ ਜਾਏਗਾ ਜਾਂ 5 ਸਾਲ ਦੀ ਜੇਲ੍ਹ ਦੀ ਸਜ਼ਾ ਹੋਵੇਗੀ, ਜਾਂ ਫਿਰ ਦੋਵੇਂ ਵੀ ਹੋ ਸਕਦੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।

Check Also

ਸ੍ਰੀਲੰਕਾ ਨੇਵੀ ਨੇ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 86 ਭਾਰਤੀਆਂ ਨੂੰ ਕੀਤਾ ਗ੍ਰਿਫਤਾਰ

ਕੋਲੰਬੋ: ਸ੍ਰੀਲੰਕਾ ਨੇਵੀ ਨੇ ਮੰਗਲਵਾਰ ਨੂੰ ਪਲਕ ਸਟ੍ਰੇਟ(Palk Strait) ਦੇ ਨੇੜੇ ਸਮੁੰਦਰ ਦੇ ਖੇਤਰ ਵਿਚ …

Leave a Reply

Your email address will not be published. Required fields are marked *