PM ਸ਼ਾਹਬਾਜ਼ ਨੂੰ ਵੱਡਾ ਝਟਕਾ! ਤਹਿਰਾਨ ਨੇ ਹੋਰਮੁਜ਼ ਤੋਂ ਨਹੀਂ ਲੰਘਣ ਦਿੱਤਾ ਪਾਕਿਸਤਾਨੀ ਜਹਾਜ਼

Global Team
2 Min Read

ਤਹਿਰਾਨ: ਇਜ਼ਰਾਈਲ-ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਪਾਕਿਸਤਾਨ ਨੂੰ ਸਟ੍ਰੇਟ ਆਫ ਹੋਰਮੂਜ਼ ਵਿੱਚ ਤਹਿਰਾਨ ਨੇ ਵੱਡਾ ਝਟਕਾ ਦਿੱਤਾ ਹੈ। ਰਿਪੋਰਟਾਂ ਮੁਤਾਬਕ, ਸਟ੍ਰੇਟ ਆਫ ਹੋਰਮੂਜ਼ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਕੋਰ (IRGC) ਨੇ ਪਾਕਿਸਤਾਨੀ ਜਹਾਜ਼ ਨੂੰ ਕਰਾਚੀ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਤੋਂ ਬਾਅਦ ਈਰਾਨ ਨੇ ਉਸ ਨੂੰ ਵਾਪਸ ਮੋੜ ਦਿੱਤਾ। ਇਹ ਪਾਕਿਸਤਾਨੀ ਪੀਐਮ ਸ਼ਹਿਬਾਜ਼ ਸ਼ਰੀਫ਼ ਅਤੇ ਆਰਮੀ ਚੀਫ਼ ਮੁਨੀਰ ਵੱਲੋਂ ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਸ਼ੁਰੂ ਕਰਨ ਤੋਂ ਬਾਅਦ ਤਹਿਰਾਨ ਵੱਲੋਂ ਦਿੱਤਾ ਗਿਆ ਪਹਿਲਾ ਵੱਡਾ ਝਟਕਾ ਹੈ।

ਈਰਾਨ ਦੇ ਕਾਬੁਲ ਦੂਤਾਵਾਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਈਰਾਨ ਨੇ ਪਾਕਿਸਤਾਨ ਦੇ ਕਰਾਚੀ ਬੰਦਰਗਾਹ ਜਾ ਰਹੇ ਇੱਕ ਜਹਾਜ਼ ਨੂੰ ਹੋਰਮੂਜ਼ ਜਲਡਮਰੂ ਮੱਧ (Strait of Hormuz) ਤੋਂ ਲੰਘਣ ਦੀ ਇਜਾਜ਼ਤ ਨਾ ਮਿਲਣ ‘ਤੇ ਵਾਪਸ ਮੋੜ ਦਿੱਤਾ। ਇਸ ਨਾਲ ਪਾਕਿਸਤਾਨ ਦੀਆਂ ਉਮੀਦਾਂ ਨੂੰ ਵੱਡਾ ਧੱਕਾ ਲੱਗਾ ਹੈ।

ਦੱਸ ਦੇਈਏ ਕਿ ਦੁਨੀਆ ਦੇ ਤੇਲ ਅਤੇ ਗੈਸ ਵਪਾਰ ਦਾ ਲਗਭਗ ਪੰਜਵਾਂ ਹਿੱਸਾ ਇਸ ਮਹੱਤਵਪੂਰਨ ਰਸਤੇ ਤੋਂ ਗੁਜ਼ਰਦਾ ਹੈ, ਜੋ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਕਾਰਨ ਲਗਭਗ ਠੱਪ ਪਿਆ ਹੈ। ਈਰਾਨੀ ਦੂਤਾਵਾਸ ਦੇ ਬਿਆਨ ਵਿੱਚ ਕਿਹਾ ਗਿਆ, “ਕੰਟੇਨਰ ਜਹਾਜ਼ SELEN ਨੂੰ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇਵੀ ਨੇ ਕਾਨੂੰਨੀ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਕਾਰਨ ਹੋਰਮੂਜ਼ ਤੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਉਸ ਨੂੰ ਵਾਪਸ ਭੇਜ ਦਿੱਤਾ।”

IRGC ਨੇਵੀ ਨੇ ਪੁਸ਼ਟੀ ਕੀਤੀ ਕਿ ਜਹਾਜ਼ ਕਾਨੂੰਨੀ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰ ਰਿਹਾ ਸੀ, ਇਸ ਲਈ ਉਸਨੂੰ ਰੋਕਿਆ ਗਿਆ। IRGC ਨੇਵੀ ਦੇ ਰੀਅਰ ਐਡਮਿਰਲ ਅਲੀਰੇਜ਼ਾ ਤੰਗਸੀਰੀ ਨੇ ਕਿਹਾ ਕਿ ਜਹਾਜ਼ ਨੂੰ ਹੋਰਮੂਜ਼ ਜਲਡਮਰੂ ਮੱਧ ਤੋਂ ਲੰਘਣ ਦੀ ਇਜਾਜ਼ਤ ਨਾ ਲੈਣ ਕਾਰਨ ਵਾਪਸ ਮੋੜ ਦਿੱਤਾ ਗਿਆ। ਹੁਣ ਸਾਰੇ ਜਹਾਜ਼ਾਂ ਲਈ ਈਰਾਨੀ ਸਮੁੰਦਰੀ ਅਥਾਰਟੀ ਨਾਲ ਤਾਲਮੇਲ ਕਰਨਾ ਲਾਜ਼ਮੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment