131 ਦਿਨਾਂ ਬਾਅਦ ਖਾਮੇਨੇਈ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਸ਼ੁਰੂ, 14 ਮਹੀਨੇ ਦੀ ਪੋਤੀ ਦਾ ਤਾਬੂਤ ਦੇਖ ਭਾਵੁਕ ਹੋਇਆ ਈਰਾਨ

Global Team
2 Min Read

ਨਿਊਜ਼ ਡੈਸਕ: ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਤੁੱਲਾਹ ਅਲੀ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਵਿਦਾਈ ਦੇਣ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਖਾਮੇਨੇਈ ਦੇ ਨਾਲ ਉਨ੍ਹਾਂ ਦੀ 14 ਮਹੀਨੇ ਦੀ ਪੋਤੀ, ਪਤਨੀ, ਧੀ ਅਤੇ ਜਵਾਈ ਨੂੰ ਵੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸਮਾਗਮ ਦੌਰਾਨ ਉਨ੍ਹਾਂ ਦੀ ਨਿੱਕੀ ਪੋਤੀ ਦੇ ਛੋਟੇ ਤਾਬੂਤ ਕੋਲ ਉਸ ਦੀ ਤਸਵੀਰ ਵੀ ਰੱਖੀ ਗਈ, ਜਿਸ ਨੇ ਮੌਜੂਦ ਲੋਕਾਂ ਨੂੰ ਭਾਵੁਕ ਕਰ ਦਿੱਤਾ।

ਤੇਹਰਾਨ ਦੇ ਗ੍ਰੈਂਡ ਮੋਸੱਲਾ ਕੰਪਲੈਕਸ ਵਿੱਚ ਅਲੀ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦੇ ਤਾਬੂਤ ਰੱਖੇ ਗਏ ਹਨ। ਇੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਸਮੇਤ ਦੇਸ਼ ਦੇ ਉੱਚ ਅਧਿਕਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਰਾਸ਼ਟਰਪਤੀ ਭਾਵੁਕ ਹੋ ਕੇ ਰੋ ਪਏ। ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ, ਚੀਫ਼ ਜਸਟਿਸ ਅਤੇ ਕਈ ਫੌਜੀ ਅਧਿਕਾਰੀ ਵੀ ਆਪਣੇ ਹੰਝੂ ਨਹੀਂ ਰੋਕ ਸਕੇ।

28 ਫਰਵਰੀ ਦੇ ਹਮਲੇ ‘ਚ ਹੋਈ ਸੀ ਮੌਤ

ਜਾਣਕਾਰੀ ਅਨੁਸਾਰ, 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਵਾਈ ਹਮਲੇ ਵਿੱਚ ਅਲੀ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ 131 ਦਿਨ ਬਾਅਦ ਹੁਣ ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਸ਼ੁਰੂ ਹੋਈਆਂ ਹਨ। 9 ਜੁਲਾਈ ਨੂੰ ਉਨ੍ਹਾਂ ਨੂੰ ਈਰਾਨ ਦੇ ਮਸ਼ਹਦ ਸ਼ਹਿਰ ਵਿੱਚ ਦਫ਼ਨਾਇਆ ਜਾਵੇਗਾ।

ਅੰਤਿਮ ਸੰਸਕਾਰ ਦੌਰਾਨ ਭਾਵੁਕ ਦ੍ਰਿਸ਼

ਸ਼ਰਧਾਂਜਲੀ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਤਾਬੂਤਾਂ ਕੋਲ ਪਹੁੰਚੇ ਅਤੇ ਭਾਵੁਕ ਨਜ਼ਰ ਆਏ। ਕਈ ਲੋਕ ਰੋਂਦੇ ਅਤੇ ਸੋਗ ਪ੍ਰਗਟ ਕਰਦੇ ਦਿਖਾਈ ਦਿੱਤੇ। ਖਾਮੇਨੇਈ ਦਾ ਤਾਬੂਤ ਵੀਰਵਾਰ ਦੇਰ ਰਾਤ ਪਹਿਲੀ ਵਾਰ ਜਨਤਾ ਸਾਹਮਣੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੇ ਸਮਰਥਕਾਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ। ਦੇਸ਼-ਵਿਦੇਸ਼ ਤੋਂ ਆਏ ਧਾਰਮਿਕ ਆਗੂਆਂ ਨੇ ਵੀ ਅੰਤਿਮ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਪ੍ਰਤੀਨਿਧ ਮੰਡਲ ਨੇ ਵੀ ਸ਼ੁੱਕਰਵਾਰ ਨੂੰ ਖਾਮੇਨੇਈ ਨੂੰ ਸ਼ਰਧਾਂਜਲੀ ਦਿੱਤੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment