ਭਾਰਤੀ ਜੱਥੇਬੰਦੀਆਂ ਖਿਲਾਫ ਮਾਮਲੇ ਦੀ ਜਾਂਚ ਸ਼ੁਰੂ, ਕੋਰੋਨਾਵਾਇਰਸ ਦੇ ਨਾਂ ‘ਤੇ ਇੱਕਠੇ ਕੀਤੇ ਕਰੋੜਾਂ ਰੁਪਏ

TeamGlobalPunjab
2 Min Read

ਵਾਸ਼ਿੰਗਟਨ : – ਅਮਰੀਕਾ ’ਚ ਪ੍ਰਵਾਸੀ ਭਾਰਤੀਆਂ ਦੀਆਂ ਕੁਝ ਜੱਥੇਬੰਦੀਆਂ ਵੱਲੋਂ ਕਥਿਤ ਤੌਰ ’ਤੇ ਕੋਰੋਨਾਵਾਇਰਸ ਦਾ ਖ਼ਾਤਮਾ ਕਰਨ ਦੇ ਨਾਂ ‘ਤੇ ਕਰੋੜਾਂ ਰੁਪਏ ਇਕੱਠੇ ਕਰਨ ਸਬੰਧੀ ਮਾਮਲੇ ਦੀ ਜਾਂਚ ਨੇ ਜ਼ੋਰ ਫੜ ਲਿਆ ਹੈ। ‘ਕੁਲੀਸ਼ਨ ਟੂ ਸਟੌਪ ਜੈਨੋਸਾਈਡ ਇਨ ਇੰਡੀਆ’ ਨੇ ਹੁਣ ਅਮਰੀਕਾ ਦੇ ‘ਸਮਾਲ ਬਿਜ਼ਨੈਸ ਐਡਮਿਨਿਸਟ੍ਰੇਸ਼ਨ’ ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ।

ਦੱੱਸ ਦਈਏ ਅਮਰੀਕਾ ’ਚ ਜਿਹੜੀਆਂ ਜੱਥੇਬੰਦੀਆਂ ਨੇ ਕੋਰੋਨਾ ਵਾਇਰਸ ਦੇ ਨਾਂ ‘ਤੇ ਫ਼ੰਡ ਇਕੱਠੇ ਕੀਤੇ ਹਨ, ਉਨ੍ਹਾਂ ਦੇ ਭਾਰਤ ਦੀ ‘ਰਾਸ਼ਟਰੀ ਸਵੈਮਸੇਵਕ ਸੰਘ’ (ਆਰਐਸਐਸ RSS) ਨਾਲ ਸਿੱਧੇ ਸਬੰਧ ਹਨ। ਪ੍ਰਵਾਸੀ ਭਾਰਤੀਆਂ ਦੀਆਂ ਪੰਜ ਜੱਥੇਬੰਦੀਆਂ ਨੇ 8.33 ਲੱਖ ਡਾਲਰ ਸਿੱਧੇ ਭੁਗਤਾਨਾਂ ਤੇ ਲੋਨਜ਼ ਵਜੋਂ ਹਾਸਲ ਕੀਤੇ ਹਨ। ਦਰਅਸਲ, ਅਮਰੀਕੀ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨਾਲ ਜੰਗ ਲੜਨ ਤੇ ਆਰਥਿਕ ਮਦਦ ਲਈ ਵਿਸ਼ੇਸ਼ ਕਰਜ਼ੇ ਵੀ ਦਿੱਤੇ ਜਾ ਰਹੇ ਹਨ।

ਅਮਰੀਕਾ ਦੇ ਬਹੁਤ ਸਾਰੇ ਕਾਰੋਬਾਰੀ ਅਦਾਰੇ ਇਨ੍ਹਾਂ ਯੋਜਨਾਵਾਂ ਤੇ ਪ੍ਰੋਗਰਾਮਾਂ ਦਾ ਲਾਭ ਲੈ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ ਲਈ ਵੀ ਧਨ ਦੀ ਲੋੜ ਹੈ। ਕੁਲੀਸ਼ਨ ਦਾ ਦੋਸ਼ ਹੈ ਕਿ ਕੋਰੋਨਾ ਦੇ ਨਾਂਅ ‘ਤੇ ਲਈਆਂ ਕਰੋੜਾਂ ਰੁਪਏ ਦੀਆਂ ਅਮਰੀਕਨ ਟੈਕਸ ਦਾਤਿਆਂ ਦੀਆਂ ਰਕਮਾਂ ਭਾਰਤ ’ਚ ਈਸਾਈਆਂ, ਮੁਸਲਮਾਨਾਂ, ਦਲਿਤਾਂ ਤੇ ਹੋਰ ਘੱਟ-ਗਿਣਤੀਆਂ ਵਿਰੁੱਧ ਪ੍ਰਚਾਰ ‘ਤੇ ਖ਼ਰਚ ਕੀਤੀਆਂ ਜਾ ਰਹੀਆਂ ਹਨ। ‘ਇਸ ਲਈ ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।’

Share This Article
Leave a Comment