ਕੈਨੇਡਾ ‘ਚ ਪੱਕੇ ਹੋਣ ਦਾ ਕੌਮਾਂਤਰੀ ਵਿਦਿਆਰਥੀਆਂ ਕੋਲ ਸੁਨਹਿਰੀ ਮੌਕਾ

TeamGlobalPunjab
2 Min Read

ਟੋਰਾਂਟੋ: ਫ਼ੈਡਰਲ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਪੱਕਾ ਹੋਣ ਦਾ ਮੌਕਾ ਦੇ ਰਹੀ ਹੈ। ਸਰਕਾਰ ਵੱਲੋਂ ਨਵਾਂ ਵਰਕ ਪਰਮਿਟ ਪੇਸ਼ ਕੀਤਾ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਈ.ਐੱਲ ਮੈਂਡੀਸੀਨੋ ਨੇ ਕਿਹਾ ਕਿ ਉਹ ਸਾਬਕਾ ਵਿਦਿਆਰਥੀ ਜਿਨ੍ਹਾਂ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਖ਼ਤਮ ਹੋ ਚੁੱਕਿਆ ਹੈ ਜਾਂ ਜਲਦ ਹੀ ਖ਼ਤਮ ਹੋਣ ਜਾ ਰਿਹਾ ਹੈ, ਨਵੇਂ ਵਰਕ ਪਰਮਿਟ ਲਈ ਅਰਜ਼ੀ ਦਾਖ਼ਲ ਕਰ ਸਕਣਗੇ।

ਨਵੇਂ ਵਰਕ ਪਰਮਿਟ ਲਈ ਅਰਜ਼ੀਆਂ ਭਰਨ ਦਾ ਸਿਲਸਿਲਾ 27 ਜਨਵਰੀ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਨਵੇਂ ਵਰਕ ਪਰਮਿਟ ਤਹਿਤ ਸਾਬਕਾ ਵਿਦਿਆਰਥੀਆਂ ਨੂੰ 18 ਮਹੀਨੇ ਕੈਨੇਡਾ ‘ਚ ਰਹਿਣ ਅਤੇ ਰੁਜ਼ਗਾਰ ਦੀ ਭਾਲ ਕਰਨ ਦਾ ਮੌਕਾ ਮਿਲੇਗਾ। ਇਮੀਗ੍ਰੇਸ਼ਨ ਵਿਭਾਗ ਦਾ ਮੰਨਣਾ ਹੈ ਕਿ ਲਗਭਗ 52 ਹਜ਼ਾਰ ਸਾਬਕਾ ਵਿਦਿਆਰਥੀਆਂ ਦੇ ਵਰਕ ਪਰਮਿਟ ਖ਼ਤਮ ਹੋ ਚੁੱਕੇ ਹਨ ਜਾਂ ਖ਼ਤਮ ਹੋਣ ਜਾ ਰਹੇ ਹਨ। ਕੈਨੇਡਾ ‘ਚ ਕਾਮਿਆਂ ਦੀ ਕਮੀ ਨੂੰ ਵੇਖਦਿਆਂ ਟਰੂਡੋ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਹਰ ਹੀਲੇ ਇਥੇ ਰੱਖਣਾ ਚਾਹੁੰਦੀ ਹੈ ਪਰ ਮਹਾਂਮਾਰੀ ਕਾਰਨ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਗਈ ਹੈ।

ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਦਿਤੇ ਸੁਨੇਹੇ ਵਿਚ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਿਰਫ਼ ਪੜ੍ਹਾਈ ਕਰਨ ਇਥੇ ਨਾ ਆਉ ਬਲਕਿ ਕੈਨੇਡਾ ‘ਚ ਵਸਣ ਦੇ ਇਰਾਦੇ ਨਾਲ ਇਥੇ ਪਹੁੰਚੋ। ਇਥੇ ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਤਿੰਨ ਸਾਲ ਦਾ ਵਰਕ ਪਰਮਿਟ ਮਿਲਦਾ ਹੈ ਅਤੇ ਇਸ ਦੌਰਾਨ ਮਿਲਣ ਵਾਲੇ ਤਜ਼ੁਰਬੇ ਦੇ ਆਧਾਰ ‘ਤੇ ਕੈਨੇਡਾ ਦੀ ਪੀ.ਆਰ. ਹਾਸਲ ਕੀਤੀ ਜਾ ਸਕਦੀ ਹੈ।

ਨਵੀਂ ਯੋਜਨਾ ਦੀਆਂ ਸ਼ਰਤਾਂ ਮੁਤਾਬਕ ਸਬੰਧਤ ਜਿਸ ਦਾ ਵਰਕ ਪਰਮਿਟ 30 ਜਨਵਰੀ 2020 ਜਾਂ ਇਸ ਤੋਂ ਬਾਅਦ ਖ਼ਤਮ ਹੋਇਆ ਹੋਵੇ ਜਾਂ ਇਸ ਸਾਲ 27 ਜਨਵਰੀ ਨੂੰ ਅਰਜ਼ੀਆਂ ਪ੍ਰਵਾਨ ਕਰਨ ਦੀ ਸ਼ੁਰੂਆਤ ਤੋਂ ਚਾਰ ਮਹੀਨੇ ਦੇ ਅੰਦਰ ਖ਼ਤਮ ਹੋਣ ਵਾਲਾ ਹੋਵੇ। ਸਬੰਧਤ ਬਿਨੈਕਾਰਾਂ ਦਾ ਕੈਨੇਡਾ ‘ਚ ਹੋਣਾ ਲਾਜ਼ਮੀ ਹੈ ਅਤੇ ਉਹ ਗ਼ੈਰਕਾਨੂੰਨੀ ਤੌਰ ‘ਤੇ ਕੈਨੇਡਾ ‘ਚ ਨਾ ਰਹਿ ਰਹੇ ਹੋਣ।

- Advertisement -

Share this Article
Leave a comment