Indo-Pak Lesbian Couple marriage ਅਸੀ ਤੁਹਾਨੂੰ ਅੱਜ ਇੱਕ ਅਜਿਹੀ ਕਹਾਣੀ ਦੱਸਣ ਜਾ ਰਹੇ ਹਾਂ ਜਿਸ ਵਿੱਚ ਪਿਆਰ ਨੇ ਨਾ ਧਰਮ ਵੇਖਿਆ ਨਾ ਦੇਸ਼ ਤੇ ਨਾ ਹੀ ਜੈਂਡਰ। ਕਹਾਣੀ ਹੈ ਭਾਰਤ-ਪਾਕਿਸਤਾਨ ਦੇ ਸਮਲਿੰਗੀ ਜੋੜੇ ਬਿਆਂਕਾ ( Bianca ) ਤੇ ਸਾਇਮਾ ( saima ) ਦੀ ਜਿਨ੍ਹਾਂ ਨੇ ਸੱਤ ਜਨਮਾਂ ਲਈ ਇੱਕ-ਦੂੱਜੇ ਨੂੰ ਆਪਣਾ ਬਣਾ ਲਿਆ ਹੈ।
ਅਸਲ ‘ਚ ਇਨ੍ਹਾਂ ਦੋਵਾਂ ਨੇ ਕੈਲੀਫੋਰਨੀਆ ( California ) ਵਿੱਚ ਵਿਆਹ ਕਰਵਾ ਲਿਆ ਹੈ। ਇਨ੍ਹਾਂ ਦੇ ਵਿਆਹ ਦੀ ਖੂਬਸੂਰਤ ਤਸਵੀਰਾਂ ਸੋਸ਼ਲ ਮੀਡਿਆ ‘ਤੇ ਵਾਇਰਲ ਵੀ ਹੋ ਰਹੀਆਂ ਹਨ। ਲੋਕ ਇਹਨਾਂ ਦੀ ਤਸਵੀਰਾਂ ਦੀ ਖੂਬ ਤਾਰੀਫ ਕਰ ਰਹੇ ਹਨ।
ਕਿਵੇਂ ਹੋਈ ਦੋਵਾਂ ਦੀ ਮੁਲਾਕਾਤ
ਖਬਰਾਂ ਅਨੁਸਾਰ ਬਿਆਂਕਾ ਮਾਇਲੀ ਭਾਰਤੀ ਮੂਲ ਦੀ ਕੋਲੰਬਿਆਈ ਇਸਾਈ ਨਾਗਰਿਕ ਹੈ। ਬਿਆਂਕਾ ਦੀ ਮੁਲਾਕਾਤ ਅਮਰੀਕਾ ‘ਚ ਪਾਕਿਸਤਾਨੀ ਮੁਸਲਮਾਨ ਸਾਇਮਾ ਨਾਲ ਇੱਕ ਪ੍ਰੋਗਰਾਮ ਦੌਰਾਨ ਹੋਈ ਤੇ ਇੱਥੋਂ ਸ਼ੁਰੂ ਹੋਈ ਦੋਵਾਂ ਦੀ ਪ੍ਰੇਮ ਕਹਾਣੀ।
ਜਦੋਂ ਇਸ ਜੋੜੇ ਨੇ ਵਿਆਹ ਦੇ ਬੰਧਨ ‘ਚ ਬੱਝਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਆਪਣੀ-ਆਪਣੀ ਸੰਸਕ੍ਰਿਤੀਆਂ ਨੂੰ ਜੋੜ੍ਹ ਕੇ ਅਤੇ ਰੀਤੀ ਰਿਵਾਜ਼ਾ ਨਾਲ ਵਿਆਹ ਕਰਵਾ ਕੇ ਇਸ ਨੂੰ ਸ਼ਾਨਦਾਰ ਬਣਾ ਦਿੱਤਾ ।
ਬਿਆਂਕਾ ਆਪਣਾ ਵਿਆਹ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ ਉਸ ਨੇ ਹਲਕੇ ਰੰਗ ਦੀ ਫਲੋਰਲ ਪ੍ਰਿੰਟ ਦੀ ਸਾੜ੍ਹੀ ਪਹਿਨੀ ਸੀ। ਬਿਆਂਕਾ ਦੀ ਜਵੈਲਰੀ ਵੀ ਕਾਫ਼ੀ ਟਰੈਂਡੀ ਸੀ। ਇਸ ਦਿਨ ਨੂੰ ਖਾਸ ਬਣਾਉਣ ਲਈ ਡਿਜ਼ਾਈਨਰ ਬਿਲਾਲ ਹੁਸੈਨ ਕਾਜੀਮੋਵ ਨੇ ਜੋੜਾ ਡਿਜ਼ਾਈਨ ਕੀਤਾ ਸੀ।
ਉਥੇ ਹੀ ਦੂਜੇ ਪਾਸੇ ਸਾਇਮਾ ਨੇ ਕਾਲੇ ਰੰਗ ਦੀ ਸ਼ੇਰਵਾਨੀ ਪਹਿਨੀ ਸੀ। ਜਿਸ ‘ਤੇ ਗੋਲਡ ਤੇ ਰੰਗ ਬਿਰੰਗੀ ਕਾਰੀਗਰੀ ਕੀਤੀ ਹੋਈ ਸੀ। ਸਾਇਮਾ ਦੀ ਸ਼ੇਰਵਾਨੀ ਵੀ ਬਿਲਾਲ ਹੁਸੈਨ ਨੇ ਹੀ ਡਿਜ਼ਾਈਨ ਕੀਤੀ ਸੀ। ਸਾਇਮਾ ਨੇ ਇਸ ਦੇ ਨਾਲ ਇੱਕ ਸਟੋਲ ਤੇ ਮੋਤੀਆਂ ਦੀ ਮਾਲਾ ਪਹਿਨੀ ਹੋਈ ਸੀ।
ਵਿਆਹ ਵਿੱਚ ਦੋਵਾਂ ਦੇ ਰਿਸ਼ਤੇਦਾਰ ਤੇ ਦੋਸਤ ਵੀ ਸ਼ਾਮਲ ਹੋਏ ਸਨ। ਦੋਵਾਂ ਨੇ ਇੱਕ-ਦੂੱਜੇ ਨੂੰ ਅੰਗੂਠੀ ਪਹਿਨਾਈ ਤੇ ਫਿਰ ਵਿਆਹ ਦੀ ਬਾਕੀ ਰਸਮਾਂ ਪੂਰੀ ਕੀਤੀਆਂ।
ਦੋਵਾ ਦੀ ਮਹਿੰਦੀ ਦੀ ਰਸਮ ਵੀ ਕੀਤੀ ਗਈ, ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕਿਤੀਆਂ ਹਨ। ਇਨ੍ਹਾਂ ਦੋਵਾਂ ਦਾ ਵਿਆਹ ਸਰਹੱਦ ਦੇ ਪਿੱਛੇ ਪਿਆਰ ਦਾ ਇੱਕ ਚੰਗਾ ਉਦਾਹਰਣ ਪੇਸ਼ ਕਰ ਰਿਹਾ ਹੈ। Indo-Pak Lesbian Couple marriage