ਭਾਰਤ ‘ਚ ਬਣੇ ਸਵਦੇਸੀ ਟੀਕਾ ਕੋਵੈਕਸਿਨ ਨੂੰ ਭਾਰਤੀ ਵੈਰੀਏਂਟ ‘B.1.617’ ਨੂੰ ਬੇਅਸਰ ਕਰਨ ਦੇ ਯੋਗ ਪਾਇਆ

TeamGlobalPunjab
1 Min Read

ਵਾਸ਼ਿੰਗਟਨ :- ਕੋਵਿਡ -19 ਤੋਂ ਬਚਾਅ ਲਈ ਭਾਰਤ ‘ਚ ਬਣਾਏ ਗਏ ਸਵਦੇਸੀ ਟੀਕਾ ਕੋਵੈਕਸਿਨ ਨੂੰ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਏਂਟ ‘B.1.617’ ਨੂੰ ਬੇਅਸਰ ਕਰਨ ਦੇ ਯੋਗ ਪਾਇਆ ਗਿਆ ਹੈ। ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਤੇ ਅਮਰੀਕਾ ਦੇ ਚੋਟੀ ਦੇ ਮਹਾਮਾਰੀ ਵਿਗਿਆਨੀ ਡਾ. ਐਂਥਨੀ ਫੌਸੀ ਨੇ ਇਹ ਜਾਣਕਾਰੀ ਦਿੱਤੀ ਹੈ।

ਦੱਸ ਦਈਏ ਫੌਸੀ ਨੇ ਕਿਹਾ ਤਾਜ਼ਾ ਅੰਕਡ਼ਿਆਂ ‘ਚ ਕੋਵਿਡ-19 ਮਰੀਜ਼ਾਂ ਦੇ ਖੂਨ ਦੇ ਸੀਰਮ ਤੇ ਜਿਨ੍ਹਾਂ ਲੋਕਾਂ ਨੂੰ ਭਾਰਤ ‘ਚ ਇਸਤੇਮਾਲ ਹੋਣ ਵਾਲਾ ਕੌਵੈਕਸਿਨ ਟੀਕਾ ਦਿੱਤਾ ਗਿਆ ਹੈ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ‘B.1.617’ ਨੂੰ ਬੇਅਸਰ ਕਰਨ ਵਾਲਾ ਪਾਇਆ ਗਿਆ ਹੈ। ਫੌਸੀ ਨੇ ਕਿਹਾ ਇਸ ਲਈ ਭਾਰਤ ‘ਚ ਅਸੀਂ ਜੋ ਮੁਸ਼ਕਿਲ ਹਾਲਾਤ ਦੇਖ ਰਹੇ ਹਾਂ ।

ਕੋਵੈਕਸਿਨ ਇਮਿਊਨ ਸਿਸਟਮ ਨੂੰ ਸਾਰਸ-ਸੀਓਵੀ-2 ਕੋਰੋਨਾ ਵਾਇਰਸ ਖਿਲਾਫ਼ ਐਂਟੀਬਾਡੀਜ਼ ਬਣਾਉਣਾ ਸਿਖਾ ਕੇ ਕੰਮ ਕਰਦੀ ਹੈ। ਇਹ ਐਂਟੀਬਾਡੀਜ਼ ਵਾਇਰਲ ਪ੍ਰੋਟੀਨ ਜਿਵੇਂ ਕਥਿਤ ਸਪਾਈਕ ਪ੍ਰੋਟੀਨਾਂ ਨਾਲ ਜੁਡ਼ ਜਾਂਦੇ ਹਨ ਜੋ ਇਸ ਦੀ ਵਜ੍ਹਾ ਕਾਰਨ ਫੈਲ ਜਾਂਦੇ ਹਨ।

ਦੱਸਣਯੋਗ ਹੈ ਕਿ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ ਤੇ ਭਾਰਤੀ ਮੈਡੀਕਲ ਸੋਧ ਪ੍ਰੀਸ਼ਦ ਨਾਲ ਸਾਂਝੇਦਾਰੀ ‘ਚ ਭਾਰਤ ਬਾਓਟੇਕ ਦੁਆਰਾ ਵਿਕਸਿਤ ਕੋਵੈਕਸਿਨ ਦੀ ਐਮਰਜੈਂਸੀ ਪ੍ਰਯੋਗ ਨੂੰ ਤਿੰਨ ਜਨਵਰੀ ਨੂੰ ਮਨਜ਼ੂਰੀ ਮਿਲੀ ਸੀ। ਪ੍ਰੀਖਣ ਦੇ ਨਤੀਜਿਆਂ ‘ਚ ਬਾਅਦ ‘ਚ ਸਾਹਮਣੇ ਆਇਆ ਕਿ ਇਹ ਟੀਕਾ 78 ਫੀਸਦੀ ਤਕ ਪ੍ਰਭਾਵੀ ਹੈ।

- Advertisement -

Share this Article
Leave a comment