ਵੈਕਸੀਨੇਸ਼ਨ ਨਾਂ ਕਰਵਾਉਣ ਵਾਲੇ ਟੂਰਿਸਟਾਂ ਲਈ ਹਾਲੇ ਨਹੀਂ ਖੋਲ੍ਹੀਆਂ ਜਾਣਗੀਆਂ ਸਰਹੱਦਾਂ: ਟਰੂਡੋ

TeamGlobalPunjab
1 Min Read

ਓਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰਹੱਦਾਂ ਨੂੰ ਮੁੜ ਖੋਲ੍ਹਣ ਲਈ ਉੱਠ ਰਹੀਆਂ ਮੰਗਾਂ ਵਿਚਾਲੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਉਨ੍ਹਾਂ ਲਈ ਸਰਹੱਦ ਹਾਲੇ ਨਹੀਂ ਖੋਲ੍ਹੀ ਜਾਵੇਗੀ।

ਟਰੂਡੋ ਨੇ ਕਿਹਾ ਕੈਨੇਡੀਅਨਜ਼ ਦੀ ਸੇਫਟੀ ਦਾ ਧਿਆਨ ਪਹਿਲ ਦੇ ਆਧਾਰ ਉੱਤੇ ਰੱਖਣਾ ਹੋਵੇਗਾ। ਕੈਨੇਡੀਅਨਜ਼ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੇ ਬਲੀਦਾਨ ਦਿੱਤੇ ਗਏ ਹਨ ਉਨ੍ਹਾਂ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾ ਸਕਦਾ।

ਉਨ੍ਹਾਂ ਆਖਿਆ ਕਿ ਸਰਹੱਦਾਂ ਖੋਲ੍ਹਣ ਦੀ ਜਲਦੀ ਕਰਕੇ ਸਾਰੀ ਮਿਹਨਤ ਖਰਾਬ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਟਰੈਵਲਰਜ਼ ਲਈ ਟੂਰਿਜ਼ਮ ਸੈਕਟਰ ਲਈ ਸਰਹੱਦ ਖੋਲ੍ਹਣ ਦੇ ਸਵਾਲ ‘ਤੇ ਇਹ ਪ੍ਰਤੀਕਿਰਿਆ ਦਿੱਤੀ।

ਇਸ ਤੋਂ ਇਲਾਵਾ ਓਟਵਾ ਦੇ ਬਿਜ਼ਨਸ ਓਨਰਜ਼ ਤੇ ਕੈਨੇਡੀਅਨ ਟਰੈਵਲ ਤੇ ਟੂਰਿਜ਼ਮ ਅਧਿਕਾਰੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਰਵਾ ਕੇ ਫੈਡਰਲ ਸਰਕਾਰ ਨੂੰ ਅਜਿਹੀ ਯੋਜਨਾ ਲਿਆਉਣ ਲਈ ਕਿਹਾ ਗਿਆ ਜਿਸ ਨਾਲ ਪਤਾ ਲੱਗ ਸਕੇ ਕਿ ਕੈਨੇਡਾ ਵਿੱਚ ਗਰਮੀਆਂ ਵਿੱਚ ਟੂਰਿਜ਼ਮ ਸੈਕਟਰ ਕਿਹੋ ਜਿਹਾ ਰਹੇਗਾ।

- Advertisement -

Share this Article
Leave a comment