ਇਮਰਾਨ ਖਾਨ ਨੇ ਇੱਕ ਵਾਰ ਫਿਰ ਕੀਤੀ ਭਾਰਤ ਦੀ ਤਾਰੀਫ਼ ,ਹੋਰ ਕੀ ਕਿਹਾ ,ਪੜੋ ਪੂਰੀ ਖ਼ਬਰ

Global Team
2 Min Read

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਭਾਰਤ ਦੀ ਵਿਦੇਸ਼ ਨੀਤੀ ਦੀ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਾਂਗ ਇਸਲਾਮਾਬਾਦ ਵੀ ਰੂਸ ਤੋਂ ਸਸਤਾ ਕੱਚਾ ਤੇਲ ਲੈਣਾ ਚਾਹੁੰਦਾ ਸੀ, ਪਰ ਅਸੀਂ ਅਜਿਹਾ ਨਹੀਂ ਕਰ ਸਕੇ ਕਿਉਂਕਿ ਸਾਡੀ ਸਰਕਾਰ ਬੇਭਰੋਸਗੀ ਮਤੇ ਵਿੱਚ ਡਿੱਗ ਗਈ ਸੀ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਸਗੋਂ ਇਮਰਾਨ ਖਾਨ ਨੇ ਪੱਛਮੀ ਦਬਾਅ ਦੇ ਬਾਵਜੂਦ ਆਪਣੀ ਆਰਥਿਕਤਾ ਨੂੰ ਵਧਾਉਣ ਅਤੇ ਰੂਸੀ ਤੇਲ ਖਰੀਦਣ ਦੇ ਮਾਮਲੇ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਨੂੰ ਸਵੀਕਾਰ ਕੀਤਾ।

ਇਮਰਾਨ ਨੇ ਪੀਐੱਮ ਮੋਦੀ ਦੀ ਤਾਰੀਫ਼ ਕੀਤੀ
ਉਸ ਨੇ ਸਤੰਬਰ 2022 ਵਿੱਚ ਇੱਕ ਜਨਤਕ ਮੀਟਿੰਗ ਵਿੱਚ ਕਿਹਾ ਸੀ ਕਿ ਨਵਾਜ਼ ਤੋਂ ਇਲਾਵਾ, ਦੁਨੀਆ ਵਿੱਚ ਕਿਸੇ ਹੋਰ ਨੇਤਾ ਕੋਲ ਅਰਬਾਂ ਦੀ ਜਾਇਦਾਦ ਨਹੀਂ ਹੈ। ਮੈਨੂੰ ਅਜਿਹੇ ਦੇਸ਼ ਬਾਰੇ ਦੱਸੋ ਜਿਸ ਦੇ ਪ੍ਰਧਾਨ ਮੰਤਰੀ ਜਾਂ ਨੇਤਾ ਦੀ ਦੇਸ਼ ਤੋਂ ਬਾਹਰ ਅਰਬਾਂ ਦੀ ਜਾਇਦਾਦ ਹੈ। ਸਾਡੇ ਗੁਆਂਢੀ ਦੇਸ਼ ਵਿੱਚ ਵੀ, ਭਾਰਤ ਤੋਂ ਬਾਹਰ ਪੀਐੱਮ ਮੋਦੀ ਦੀ ਕਿੰਨੀ ਜਾਇਦਾਦ ਹੈ?
ਇਸ ਤੋਂ ਪਹਿਲਾਂ ਮਈ 2022 ‘ਚ ਇਮਰਾਨ ਖਾਨ ਨੇ ਅਮਰੀਕਾ ਦੇ ਦਬਾਅ ਦੇ ਬਾਵਜੂਦ ਰੂਸ ਤੋਂ ਸਸਤਾ ਤੇਲ ਖਰੀਦਣ ਦੇ ਪ੍ਰਧਾਨ ਮੰਤਰੀ ਮੋਦੀ ਦੇ ਫੈਸਲੇ ਦੀ ਤਾਰੀਫ ਕੀਤੀ ਸੀ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਦਾ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਭਾਰਤ ਵਾਂਗ ਅਸੀਂ ਵੀ ਰੂਸ ਤੋਂ ਸਸਤਾ ਕੱਚਾ ਤੇਲ ਲੈਣਾ ਚਾਹੁੰਦੇ ਸੀ, ਪਰ ਅਜਿਹਾ ਨਹੀਂ ਹੋ ਸਕਿਆ।
ਪਾਕਿਸਤਾਨ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ, ਆਰਥਿਕ ਸੰਕਟ ਹੈ। ਪਾਕਿਸਤਾਨ ਦੇ ਲੋਕ ਰੋਟੀ ਨੂੰ ਤਰਸ ਰਹੇ ਹਨ। ਇਸ ਦੌਰਾਨ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਰਿਆਇਤੀ ਦਰਾਂ ‘ਤੇ ਰੂਸੀ ਕੱਚਾ ਤੇਲ ਖਰੀਦ ਸਕਦਾ ਹੈ, ਜੋ ਯੂਕਰੇਨ ਯੁੱਧ ਦੇ ਬਾਵਜੂਦ ਭਾਰਤ ਨੂੰ ਦੇ ਰਿਹਾ ਹੈ। ਇਸ ਤਰ੍ਹਾਂ ਇਮਰਾਨ ਖਾਨ ਨੇ ਮੁੱਖ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੀ ਤਾਰੀਫ਼ ਕੀਤੀ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment