ਕਿਸਾਨ ਇਰਾਦਿਆਂ ਦੇ ਲਾ ਰਹੇ ਨੇ ਪੱਕੇ ਮੋਰਚੇ , ਤਦ ਤੱਕ ਲੜਾਂਗੇ ਜਦੋਂ ਤੱਕ ਜਿੱਤ ਨਹੀਂ ਜਾਂਦੇ : ਗੁਰਨਾਮ ਚਡੂਨੀ

TeamGlobalPunjab
2 Min Read

ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ  ਦੇ  ਪਿੰਡ ਬਲਾੜੀ ਕਲਾਂ ਦੇ ਕਿਸਾਨਾਂ ਨੇ ਬਦਲਦੇ ਮੌਸਮ ਨੂੰ ਵੇਖਦੇ ਹੋਏ ਕਈ ਘਰ ਵਰਗੀਆਂ ਸਹੂਲਤਾਂ ਨਾਲ ਲੈਸ ਟਰਾਲੀ ਤਿਆਰ ਕਰਵਾ ਦਿੱਲੀ ਵਲ ਨੂੰ ਕਿਸਾਨ ਮੋਰਚੇ ‘ਚ  ਪੱਕੇ ਡੇਰੇ ਲਾਉਣ ਦਾ ਮੰਨ ਬਣਾ ਲਿਆ ਹੈ । LCD ਅਤੇ AC ਵਾਲੀ ਇਹ ਟਰਾਲੀ ਜਦੋਂ ਅੰਬਾਲਾ ਸ਼ੰਭੂ ਬਾਰਡਰ ਵਲੋਂ ਹਰਿਆਣਾ ‘ਚ ਦਾਖਿਲ ਹੋਈ ਤੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਇਸ ਟਰਾਲੀ ਦੇ ਮਾਲਿਕਾਂ ਨੂੰ ਸਰਾਹਿਆ ਅਤੇ ਸਵਾਗਤ ਕੀਤਾ।

ਕਿਸਾਨ ਆਗੂ ਚਡੂਨੀ ਨੇ ਕਿਹਾ ਕਿ ਮੋਦੀ ਸਰਕਾਰ ਕਿਸੇ ਵੀ ਹੀਲੇ ਕਿਸਾਨਾਂ ਦਾ ਮਨੋਬਲ ਨਹੀਂ ਤੋੜ ਸਕਦੀ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਤਿਆਰੀਆਂ ਕਰਕੇ ਕਿਸਾਨ ਜਾ ਰਹੇ ਹਨ ਜਿਵੇਂ ਅੱਗਲੇ ਦੋ ਵਰ੍ਹਿਆਂ ਲਈ ਜਾ ਰਹੇ ਹੋਣ ਤੇ ਇਹ ਜਜ਼ਬਾ ਆਪਣੇ ਆਪ ਚ’ ਕਿਸਾਨਾਂ ਦੇ ਕੇਂਦਰ ਨਾਲ ਹੱਕਾ ਦੀ ਜੰਗ ਜਾਰੀ ਰੱਖਣ ਦੇ ਇਰਾਦਿਆਂ ਨੂੰ ਹੋਰ ਵੀ ਮਜਬੂਤ ਕਰਦਾ ਹੈ।

ਚਡੂਨੀ ਨੇ ਅੱਗੇ ਕਿਹਾ ਕਿ ਸਰਕਾਰ ਦਾ ਪੂਰਾ ਜੋਰ ਲਗਿਆ ਹੋਇਆ ਹੈ ਕਿ ਕੋਰੋਨਾ ਜਾਂ ਫਿਰ ਕਿਸੇ ਹੋਰ ਬਹਾਨੇ ਕਿਸਾਨਾਂ ਨੂੰ ਮੋਰਚੇ ਤੋਂ ਹਟਾਇਆ ਜਾਵੇ ਪਰ ਕਿਸਾਨ ਵੱਧ ਚੜ੍ਹ ਕੇ ਪਰਿਵਾਰਾਂ ਸਮੇਤ ਇਸ ਮੋਰਚੇ ‘ਚ ਸ਼ਾਮਲ ਹੋਣ ਲਈ ਆ ਰਹੇ  ਹਨ। ਉਹਨਾਂ ਨੇ ਕਿਹਾ ਕਿ ਟਰਾਲੀਆਂ ਨੂੰ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕਰਕੇ ਆਉਣ ਦਾ ਮਕੱਸਦ ਕਿਸਾਨ ਆਪਣੇ ਘਰ ਦੀਆਂ ਸਹੂਲਤਾਂ ਤੇ ਪਰਿਵਾਰ ਸਮੇਤ ਮੋਰਚੇ ਨੂੰ ਤਾਕਤ ਦੇਣ ਦਾ ਮਨ ਬਣਾ ਚੁੱਕੇ ਹਨ ਤੇ ਹੁਣ ਮੋਦੀ ਸਰਕਾਰ ਨੂੰ ਮਸਲੇ ਦੇ ਹੱਲ ਕੱਢਣਾ ਹੀ ਪਵੇਗਾ।

Share this Article
Leave a comment