ਅਮਰੀਕਾ ‘ਚ ਲੁਟੇਰਿਆਂ ਵੱਲੋਂ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਦੋਸਤ ਦੀ ਹਾਲਤ ਗੰਭੀਰ

Global Team
1 Min Read

ਨਿਊਯਾਰਕ: ਅਮਰੀਕਾ ਦੇ ਸ਼ਿਕਾਗੋ ਵਿੱਚ ਹਥਿਆਰਬੰਦ ਲੁਟੇਰਿਆਂ ਦੀ ਗੋਲੀ ਲੱਗਣ ਨਾਲ 23 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਮੀਡੀਆ ‘ਚ ਆਈ ਇਕ ਖਬਰ ‘ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਸ਼ਿਕਾਗੋ ਪੁਲਿਸ ਨੇ ਮੰਗਲਵਾਰ ਸਵੇਰੇ ਦੱਸਿਆ ਕਿ ਦੇਵਸ਼ੀਸ਼ ਨੰਦੇਪੂ ਨੂੰ ਐਤਵਾਰ ਰਾਤ ਦੱਖਣੀ ਪਾਸੇ ਪ੍ਰਿੰਸਟਨ ਪਾਰਕ ਵਿੱਚ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ।
ਮੀਡੀਆ ਮੁਤਾਬਿਕ ਗੰਭੀਰ ਸੱਟਾਂ ਕਾਰਨ ਨੰਦੇਪੂ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਓਕ ਲਾਅਨ ਸਥਿਤ ਕ੍ਰਾਈਸਟ ਮੈਡੀਕ ਸੈਂਟਰ ‘ਚ ਸੋਮਵਾਰ ਸਵੇਰੇ 4 ਵਜੇ ਨੰਦੇਪੂ ਦੀ ਮੌਤ ਹੋ ਗਈ। ਉਸ ਦੀ ਬਾਂਹ ਅਤੇ ਮੋਢੇ ਦੇ ਜੋੜ ਵਿੱਚ ਗੋਲੀ ਲੱਗੀ ਸੀ। ਨੰਦੇਪੂ ਅਤੇ ਉਸ ਦਾ 22 ਸਾਲਾ ਦੋਸਤ ਐਤਵਾਰ ਸ਼ਾਮ 6:55 ਵਜੇ ਦੇ ਕਰੀਬ ਇੱਕ ਪਾਰਕਿੰਗ ਲਾਟ ਦੇ ਕੋਲ ਸਨ ਜਦੋਂ ਅਚਾਨਕ ਦੋ ਲੁਟੇਰੇ ਕਾਲੇ ਰੰਗ ਦੀ ਕਾਰ ਵਿੱਚੋਂ ਉਤਰੇ ਅਤੇ ਉਨ੍ਹਾਂ ਕੋਲ ਆ ਗਏ।
ਲੁਟੇਰਿਆਂ ਨੇ ਦੋਵਾਂ ਨੂੰ ਬੰਦੂਕ ਦਿਖਾ ਕੇ ਉਨ੍ਹਾਂ ਤੋਂ ਕੀਮਤੀ ਸਾਮਾਨ ਦੀ ਮੰਗ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਨੇ ਹੁਕਮ ਦੀ ਪਾਲਣਾ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਨੰਦੇਪੂ ਦੇ ਦੋਸਤ ਦੀ ਛਾਤੀ ਵਿੱਚ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਉਨ੍ਹਾਂ ਨੂੰ ਆਈਸੀਯੂ ‘ਚ ਰੱਖਿਆ ਗਿਆ ਹੈ।  ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Share this Article
Leave a comment