ਦੇਸ਼ ‘ਚ ਸਮਾਨ ਯੋਗਤਾ ਰੱਖਣ ਦੇ ਬਾਵਜੂਦ ਔਰਤਾਂ ਦੀ ਬੇਰੁਜ਼ਗਾਰੀ ਮਰਦਾਂ ਦੀ ਬੇਰੁਜ਼ਗਾਰੀ ਦੇ ਮੁਕਾਬਲੇ ਦੁੱਗਣੀ ਹੈ ਇਸ ਗੱਲ ਦਾ ਖੁਲਾਸਾ ਇੱਕ ਸਟਡੀ ਵਿੱਚ ਕੀਤਾ ਗਿਆ ਹੈ। ‘ਜੈਡਰ ਇੰਕਲੂਜਨ ਇਨ ਹਾਇਰਿੰਗ ਇੰਡੀਆ’ ਵਲੋਂ ਇਹ ਅਧਿਐਨ ਹਾਰਵਰਡ ਯੂਨਿਰਵਰਸਿਟੀ ਦੇ ਦੋ ਵਿਦਿਆਰਥੀਆਂ ਰਸ਼ਲ ਲੇਵਨਸਨ ਅਤੇ ਲਾਇਲਾ ਓ ਕੇਨ ਨੇ ਕੀਤਾ ਹੈ।
ਇਸ ਅਧਿਐਨ ਦੇ ਮੁਤਾਬਕ ਸ਼ਹਿਰਾਂ ‘ਚ ਕੰਮ ਕਰਨ ਦੇ ਲਾਇਕ ਪੜ੍ਹੀ-ਲਿਖੀ ਸਿੱਖਿਅਕ ਔਰਤਾਂ ‘ਚੋਂ 8.7 ਫ਼ੀਸਦੀ ਬੇਰੁਜ਼ਗਾਰ ਹਨ ਜਦਕਿ ਇਸ ਦੀ ਤੁਲਨਾ ‘ਚ ਸਿਰਫ ਚਾਰ ਫੀਸਦੀ ਮਰਦਾਂ ਕੋਲ ਕੰਮ ਨਹੀਂ ਹੈ।
ਇਸ ਸਟਡੀ ‘ਚ ਦਾਅਵਾ ਕੀਤਾ ਗਿਆ ਹੈ ਕਿ ਔਰਤਾਂ ਦੇ ਫੈਸਲੇ ਤੇ ਕੰਮ ਕਰਨ ਦੀ ਯੋਗਤਾ ਨੂੰ ਕਈ ਕਾਰਕ ਪ੍ਰਭਾਵਿਤ ਕਰਦੇ ਹਨ। ਅੰਤਰਰਾਸ਼ਟਰੀ ਲੇਬਰ ਸੰਗਠਨ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਔਰਤਾਂ ਨੂੰ ਖਾਸਤੌਰ ‘ਤੇ ਜ਼ਿਆਦਾ ਸਿੱਖਿਅਤ ਨੂੰ ਨੌਕਰੀ ਮਿਲਣ ‘ਚ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ’’
ਲੇਵਸਨ ਤੇ ਓ ਕੇਨ ਦੀ ਖੋਜ ਮੁਤਾਬਕ ਨਿਯੁਕਤੀ ਪ੍ਰਬੰਧਕਾਂ ਤੇ ਲੇਬਰ ਮਾਹਿਰਾਂ ਨਾਲ ਗੱਲ ਕਰਨ ਤੋਨ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਨਿਯੁਕਤੀ ਵਿਚ ਲਿੰਗਕ ਭੇਦਭਾਵ ਹੁੰਦਾ ਹੈ, ਜਿਵੇ ਕਿ ਸਾਰੀ ਦੁਨੀਆਂ ਵਿਚ ਹੁੰਦਾ ਹੈ।
ਇੰਡੀਅਨ ਵਰਕਫੋਰਸ ‘ਚ ਵਿਭਿੰਨਤਾ ਲਿਆਉਣ ਦੇ ਉਪਰਾਲਿਆਂ ਨੂੰ ਸੁਝਾਉਣ ਲਈ ਪੜ੍ਹਾਈ ‘ਚ ਤਿੰਨ ਪੱਧਰੀ ਅੜ੍ਹਚਨਾ ‘ਤੇ ਗੌਰ ਕੀਤਾ ਗਿਆ ਜਿਸਦਾ ਸਾਹਮਣਾ ਔਰਤਾਂ ਕਰਦੀਆਂ ਹਨ।
ਸਮਾਨ ਯੋਗਤਾ ਦੇ ਬਾਵਜੂਦ ਮਰਦਾਂ ਦੇ ਮੁਕਾਬਲੇ ਭਾਰਤੀ ਔਰਤਾਂ ’ਚ ਦੁੱਗਣੀ ਹੈ ਬੇਰੁਜ਼ਗਾਰੀ ਦਰ

Leave a Comment
Leave a Comment