Home / ਕਾਰੋਬਾਰ / ਸਮਾਨ ਯੋਗਤਾ ਦੇ ਬਾਵਜੂਦ ਮਰਦਾਂ ਦੇ ਮੁਕਾਬਲੇ ਭਾਰਤੀ ਔਰਤਾਂ ’ਚ ਦੁੱਗਣੀ ਹੈ ਬੇਰੁਜ਼ਗਾਰੀ ਦਰ
Indian women unemployment rate

ਸਮਾਨ ਯੋਗਤਾ ਦੇ ਬਾਵਜੂਦ ਮਰਦਾਂ ਦੇ ਮੁਕਾਬਲੇ ਭਾਰਤੀ ਔਰਤਾਂ ’ਚ ਦੁੱਗਣੀ ਹੈ ਬੇਰੁਜ਼ਗਾਰੀ ਦਰ

ਦੇਸ਼ ‘ਚ ਸਮਾਨ ਯੋਗਤਾ ਰੱਖਣ ਦੇ ਬਾਵਜੂਦ ਔਰਤਾਂ ਦੀ ਬੇਰੁਜ਼ਗਾਰੀ ਮਰਦਾਂ ਦੀ ਬੇਰੁਜ਼ਗਾਰੀ ਦੇ ਮੁਕਾਬਲੇ ਦੁੱਗਣੀ ਹੈ ਇਸ ਗੱਲ ਦਾ ਖੁਲਾਸਾ ਇੱਕ ਸਟਡੀ ਵਿੱਚ ਕੀਤਾ ਗਿਆ ਹੈ। ‘ਜੈਡਰ ਇੰਕਲੂਜਨ ਇਨ ਹਾਇਰਿੰਗ ਇੰਡੀਆ’ ਵਲੋਂ ਇਹ ਅਧਿਐਨ ਹਾਰਵਰਡ ਯੂਨਿਰਵਰਸਿਟੀ ਦੇ ਦੋ ਵਿਦਿਆਰਥੀਆਂ ਰਸ਼ਲ ਲੇਵਨਸਨ ਅਤੇ ਲਾਇਲਾ ਓ ਕੇਨ ਨੇ ਕੀਤਾ ਹੈ। Indian women unemployment rate ਇਸ ਅਧਿਐਨ ਦੇ ਮੁਤਾਬਕ ਸ਼ਹਿਰਾਂ ‘ਚ ਕੰਮ ਕਰਨ ਦੇ ਲਾਇਕ ਪੜ੍ਹੀ-ਲਿਖੀ ਸਿੱਖਿਅਕ ਔਰਤਾਂ ‘ਚੋਂ 8.7 ਫ਼ੀਸਦੀ ਬੇਰੁਜ਼ਗਾਰ ਹਨ ਜਦਕਿ ਇਸ ਦੀ ਤੁਲਨਾ ‘ਚ ਸਿਰਫ ਚਾਰ ਫੀਸਦੀ ਮਰਦਾਂ ਕੋਲ ਕੰਮ ਨਹੀਂ ਹੈ। ਇਸ ਸਟਡੀ ‘ਚ ਦਾਅਵਾ ਕੀਤਾ ਗਿਆ ਹੈ ਕਿ ਔਰਤਾਂ ਦੇ ਫੈਸਲੇ ਤੇ ਕੰਮ ਕਰਨ ਦੀ ਯੋਗਤਾ ਨੂੰ ਕਈ ਕਾਰਕ ਪ੍ਰਭਾਵਿਤ ਕਰਦੇ ਹਨ। ਅੰਤਰਰਾਸ਼ਟਰੀ ਲੇਬਰ ਸੰਗਠਨ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਔਰਤਾਂ ਨੂੰ ਖਾਸਤੌਰ ‘ਤੇ ਜ਼ਿਆਦਾ ਸਿੱਖਿਅਤ ਨੂੰ ਨੌਕਰੀ ਮਿਲਣ ‘ਚ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ’’ Indian women unemployment rate ਲੇਵਸਨ ਤੇ ਓ ਕੇਨ ਦੀ ਖੋਜ ਮੁਤਾਬਕ ਨਿਯੁਕਤੀ ਪ੍ਰਬੰਧਕਾਂ ਤੇ ਲੇਬਰ ਮਾਹਿਰਾਂ ਨਾਲ ਗੱਲ ਕਰਨ ਤੋਨ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਨਿਯੁਕਤੀ ਵਿਚ ਲਿੰਗਕ ਭੇਦਭਾਵ ਹੁੰਦਾ ਹੈ, ਜਿਵੇ ਕਿ ਸਾਰੀ ਦੁਨੀਆਂ ਵਿਚ ਹੁੰਦਾ ਹੈ। Indian women unemployment rate ਇੰਡੀਅਨ ਵਰਕਫੋਰਸ ‘ਚ ਵਿਭਿੰਨਤਾ ਲਿਆਉਣ ਦੇ ਉਪਰਾਲਿਆਂ ਨੂੰ ਸੁਝਾਉਣ ਲਈ ਪੜ੍ਹਾਈ ‘ਚ ਤਿੰਨ ਪੱਧਰੀ ਅੜ੍ਹਚਨਾ ‘ਤੇ ਗੌਰ ਕੀਤਾ ਗਿਆ ਜਿਸਦਾ ਸਾਹਮਣਾ ਔਰਤਾਂ ਕਰਦੀਆਂ ਹਨ।

Check Also

ਸਰਕਾਰ ਨੇ ਆਨਲਾਈਨ ਕਲਾਸਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਅਜਿਹੇ ਵਿੱਚ …

Leave a Reply

Your email address will not be published. Required fields are marked *