ਕੇਜਰੀਵਾਲ ਨੇ ਪੰਜਾਬ ਨੂੰ ਸਿਹਤ ਸੇਵਾਵਾਂ ਤਹਿਤ ਦਿੱਤੀਆਂ 6 ਗਾਰੰਟੀਆਂ

TeamGlobalPunjab
2 Min Read

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਪੰਜਾਬ ਦੇ ਲੋਕਾਂ ਨੂੰ ਦੂਜੀ ਗਾਰੰਟੀ ਦਿੰਦੇ ਹੋਏ ਕਿਹਾ ਕਿ ਹਰ ਵਿਅਕਤੀ ਨੂੰ ਮੁਫਤ ਅਤੇ ਚੰਗਾ ਇਲਾਜ ਮੁਹੱਈਆ ਕਰਵਾਇਆ ਜਾਵੇਗਾ ।

ਕੇਜਰੀਵਾਲ ਨੇ ਕਿਹਾ ਕਿ ਅੱਜ ਮੈਂ ਇੱਥੇ ਸਿਹਤ ਦੀ ਗਾਰੰਟੀ ਦੇਣ ਲਈ ਆਇਆ ਹਾਂ। ਅੱਜ ਪੰਜਾਬ ਵਿੱਚ ਸਿਹਤ ਪੱਖੋਂ ਬਹੁਤ ਬੁਰਾ ਹਾਲ ਹੈ, ਕਿਸੇ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਲਈ ਛੇ ਗਾਰੰਟੀਆਂ ਦਿੱਤੀਆਂ ਹਨ।

ਕੇਜਰੀਵਾਲ ਦੀਆਂ ਪੰਜਾਬ ਨੂੰ 6 ਸਿਹਤ ਗਾਰੰਟੀਆਂ

-ਪੰਜਾਬ ਦੇ ਹਰ ਬੰਦੇ ਨੂੰ ਮੁਫ਼ਤ ਅਤੇ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇਗਾ।

- Advertisement -

-ਸਾਰੀਆਂ ਦਵਾਈਆਂ, ਟੈਸਟ, ਇਲਾਜ ਮੁਫ਼ਤ ਹੋਵੇਗਾ। ਉਨ੍ਹਾਂ ਕਿਹਾ ਜੇਕਰ ਪੰਜਾਬ ਵਿੱਚ ਕਿਸੇ ਦਾ 10 ਤੋਂ 20 ਲੱਖ ਦਾ ਵੀ ਅਪਰੇਸ਼ਨ ਹੈ ਤਾਂ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਕੀਤਾ ਜਾਵੇਗਾ।

-ਪੰਜਾਬ ਦੇ ਹਰ ਵਿਅਕਤੀ ਨੂੰ ਇੱਕ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ। ਇਸ ਹੈਲਥ ਕਾਰਡ ਦੇ ਅੰਦਰ ਉਸਦੀ ਸਾਰੀ ਜਾਣਕਾਰੀ ਹੋਵੇਗੀ। ਉਸ ਵਿਅਕਤੀ ਨੂੰ ਆਪਣੀਆਂ ਰਿਪੋਰਟਾਂ ਲੈ ਕੇ ਘੁੰਮਣ ਦੀ ਲੋੜ ਨਹੀਂ ਹੋਵੇਗੀ, ਉਸਦੀਆਂ ਸਾਰੀਆਂ ਰਿਪੋਰਟਾਂ ਕੰਪਿਊਟਰ ਵਿੱਚ ਹੋਣਗੀਆਂ।

-ਪੰਜਾਬ ਦੇ ਹਰ ਪਿੰਡ ਵਿੱਚ ਮੁਹੱਲਾ ਕਲੀਨਿਕ ਖੋਲ੍ਹਿਆ ਜਾਵੇਗਾ। ਸ਼ਹਿਰਾਂ ਦੇ ਹਰ ਵਾਰਡ ਵਿੱਚ ਇੱਕ ਅਲੱਗ ਕਲੀਨਿਕ ਬਣਾਇਆ ਜਾਵੇਗਾ।

-ਪੰਜਾਬ ਵਿੱਚ ਜਿੰਨੇ ਵੱਡੇ-ਵੱਡੇ ਸਰਕਾਰੀ ਹਸਪਤਾਲ ਹਨ, ਉਨ੍ਹਾਂ ਸਾਰੇ ਹਸਪਤਾਲਾਂ ਨੂੰ ਠੀਕ ਕੀਤਾ ਜਾਵੇਗਾ। ਸਾਰੇ ਹਸਪਤਾਲਾਂ ਨੂੰ ਸ਼ਾਨਦਾਰ ਅਤੇ ਵਧੀਆ ਬਣਾਇਆ ਜਾਵੇਗਾ। ਵੱਡੇ ਪੱਧਰ ‘ਤੇ ਨਵੇਂ ਸਰਕਾਰੀ ਹਸਪਤਾਲ ਖੋਲ੍ਹੇ ਜਾਣਗੇ।

-ਪੰਜਾਬ ‘ਚ ਜਿਸਦਾ ਵੀ ਰੋਡ ਐਕਸੀਡੈਂਟ ਹੁੰਦਾ ਹੈ, ਉਸਦਾ ਪੂਰਾ ਇਲਾਜ ਪੰਜਾਬ ਸਰਕਾਰ ਕਰਵਾਏਗੀ।

- Advertisement -

Share this Article
Leave a comment