ਨਿਊਯਾਰਕ ਦੇ ਰਿਚਮੰਡ ਹਿਲ ਵਿਖੇ ਬੜ੍ਹੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਓਹਾਰ

TeamGlobalPunjab
2 Min Read

ਨਿਊਯਾਰਕ (ਗਿੱਲ ਪ੍ਰਦੀਪ ਦੀ ਰਿਪੋਰਟ): ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਨਿਊਯਾਰਕ ਦੇ ਰਿਚਮੰਡ ਹਿਲ ਵਿਖੇ ਸਮੋਕੀ ਪਾਰਕ ‘ਚ ਤੀਆਂ ਦੇ  ਤਿਓਹਾਰ ਦੇ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ‘ਚ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਨੱਚ ਗਾ ਕੇ ਤੀਆਂ ਦਾ ਤਿਓਹਾਰ ਮਨਾਇਆ। ਇਸ ਪ੍ਰੋਗਰਾਮ ‘ਚ ਹਰ ਕਿਸੇ ਨੂੰ ਖੁੱਲ੍ਹਾ ਸੱਦਾ ਦਿਤਾ ਗਿਆ ਸੀ।

ਕੋਵਿਡ ਦੀ ਵਜਾ  ਨਾਲ ਜਿਥੇ ਸਾਰੇ ਘਰਾਂ ‘ਚ ਬੰਦ ਹੋਕੇ ਰਹਿ ਗਏ ਸਨ। ਕਿਸੇ ਵੀ ਤਿਓਹਾਰ ਦਾ ਅਨੰਦ ਨਹੀਂ ਮਾਨ ਸਕਦੇ ਸਨ। ਉੁਥੇ ਹੀ ਹੁਣ ਕੋਵਿਡ ਟੀਕਾਕਰਣ ਨਾਲ ਜਿਵੇਂ ਹੀ ਕੋਵਿਡ ਦਾ ਪ੍ਰਕੋਪ ਘੱਟ ਰਿਹਾ ਹੈ ਲੋਕਾਂ ‘ਚ ਸੱਭਿਆਚਾਰਕ ਮੇਲਿਆਂ ਨੂੰ ਮੁੜ ਜਿਉਨ ਦਾ ਮੌਕਾ ਮਿਲਿਆ ਹੈ।

ਇਸ ਮੇਲੇ ਦੀ ਖਾਸ ਗੱਲ ਇਹ ਸੀ ਕਿ ਸਾਰਿਆਂ ਨੂੰ ਮੇਲੇ ‘ਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ।ਸੱਜ-ਧੱਜ ਕੇ ਆਈਆਂ ਔਰਤਾਂ ਨੇ ਇਸ ਮੇਲੇ ਦੀ ਖੂਬ ਰੋਣਕ ਵਧਾਈ। ਦਸਣਯੋਗ ਹੈ ਕਿ ਇਹ ਮੇਲਾ ਕਿਸੇ ਜੱਥੇਬੰਦੀ ਵਲੋਂ ਨਹੀਂ ਸਗੋਂ ਰਿਚਮੰਡ ਹਿੱਲ ‘ਚ ਵਸ ਰਹੇ ਸਾਰੇ ਪੰਜਾਬੀਆਂ ਨੇ ਮਿਲ ਕੇ ਆਯੋਜਿਤ ਕੀਤਾ।ਜੋ ਇਨ੍ਹਾਂ ਪੰਜਾਬੀਆਂ ਦੇ ਆਪਸੀ ਪਿਆਰ ਅਤੇ ਤਾਲਮੇਲ ਦੀ ਸਭ ਲਈ ਇਕ ਮਿਸਾਲ ਹੈ।

- Advertisement -

ਵਿਦੇਸ਼ਾਂ ‘ਚ ਵਸ ਰਹੇ ਪੰਜਾਬੀ ਭਾਈਚਾਰੇ ਵਲੋਂ ਹਮੇਸ਼ਾਂ ਹੀ ਐਵੇਂ ਦੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਾਡੇ ਵਿਰਸੇ ਨਾਲ ਜੁੜ ਸਕੇ ਅਤੇ ਵਿਦੇਸ਼ਾਂ ‘ਚ ਰਹਿ ਰਹੇ ਲੋਕਾਂ ਨੂੰ ਵੀ ਇਨ੍ਹਾਂ ਤਿਓਹਾਰਾਂ ਦੀ ਅਹਿਮੀਅਤ ਦਾ ਪਤਾ ਲੱਗ ਸਕੇ।ਜਿਥੇ ਕੋਵਿਡ ਕਾਰਨ ਕੋਈ ਤਿਓਹਾਰ ਨਹੀਂ ਮਨਾਏ ਜਾ ਰਹੇ ਸਨ ਉਥੇ ਹੀ ਕੋਵਿਡ ਦੇ ਘੱਟਦੇ ਪ੍ਰਕੋਪ ਨੇ ਲੋਕਾਂ ਦੇ ਦਿਲਾਂ ‘ਚ ਇਕ ਵਾਰ ਫਿਰ ਨੱਚਣ,ਗਾਉਣ ਅਤੇ ਇੱਕਠੇ ਹੋ ਕੇ ਇਕ ਦੂਜੇ ਨਾਲ ਦੁਖ-ਸੁਖ ਵੰਡਾਉਣ ਦੀ ਨਵੀਂ ਉਮੀਦ ਪੈਦਾ ਕੀਤੀ ਹੈ।

 

Share this Article
Leave a comment