ਅਮਰੀਕਾ ਵਿੱਚ 22 ਸਾਲਾਂ ਭਾਰਤੀ ਵਿਦਿਆਰਥੀ ਕਈ ਦਿਨਾਂ ਤੋਂ ਲਾਪਤਾ; ਬੈਗ ਤੇ ਲੈਪਟਾਪ ਬਰਾਮਦ

Global Team
2 Min Read

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ 22 ਸਾਲਾ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ ਹੈ। ਉਹ ਅਮਰੀਕਾ ਵਿੱਚ ਪੋਸਟ-ਗ੍ਰੈਜੂਏਟ ਦਾ ਵਿਦਿਆਰਥੀ ਸੀ, ਜੋ ਅਚਾਨਕ ਲਾਪਤਾ ਹੋ ਗਿਆ ਹੈ। ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ। ਭਾਰਤੀ ਦੂਤਾਵਾਸ ਵੀ ਸਰਗਰਮ ਹੋ ਗਿਆ ਹੈ ਅਤੇ ਉਸ ਨੇ ਅਮਰੀਕੀ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਲਾਪਤਾ ਵਿਦਿਆਰਥੀ ਕਰਨਾਟਕ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਲਾਪਤਾ ਹੋਏ ਵਿਦਿਆਰਥੀ ਦਾ ਨਾਂ ਸਾਕੇਤ ਸ਼੍ਰੀਨਿਵਾਸਈਆ ਹੈ। ਉਹ ਯੂ.ਸੀ. ਬਰਕਲੇ (ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ) ਦਾ ਵਿਦਿਆਰਥੀ ਹੈ। ਸਾਕੇਤ ਮੰਗਲਵਾਰ ਤੋਂ ਗਾਇਬ ਹੈ। ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ‘ਦ ਬਰਕਲੇ ਸਕੈਨਰ’ ਨਿਊਜ਼ ਪੋਰਟਲ ਦੀ ਰਿਪੋਰਟ ਮੁਤਾਬਕ, ਲਾਪਤਾ ਵਿਦਿਆਰਥੀ ਦਾ ਬੈਕਪੈਕ (ਪਿੱਠ ਵਾਲਾ ਬੈਗ) ਪਾਰਕ ਹਿਲਜ਼ ਇਲਾਕੇ ਵਿੱਚ ਇੱਕ ਘਰ ਦੇ ਦਰਵਾਜ਼ੇ ‘ਤੇ ਮਿਲਿਆ ਹੈ, ਜਿਸ ਵਿੱਚ ਉਸਦਾ ਪਾਸਪੋਰਟ ਅਤੇ ਲੈਪਟਾਪ ਸੀ।

ਪੁਲਿਸ ਅਨੁਸਾਰ ਲਗਭਗ 6 ਫੁੱਟ 1 ਇੰਚ ਲੰਬੇ ਅਤੇ ਕਰੀਬ 73 ਕਿਲੋਗ੍ਰਾਮ ਭਾਰ, ਛੋਟੇ ਕਾਲੇ ਵਾਲ ਅਤੇ ਭੂਰੀਆਂ ਅੱਖਾਂ ਵਾਲੇ ਸਾਕੇਤ ਲਾਪਤਾ ਹਨ। ਪੁਲਿਸ ਨੇ ਇਸ ਬਾਰੇ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਨੂੰ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ।

ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਨੇ ਉਸ ਦੇ ਲਾਪਤਾ ਹੋਣ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਭਾਰਤੀ ਦੂਤਾਵਾਸ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਕੀਤਾ, ‘ਸੈਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਜਨਰਲ ਸਾਕੇਤ ਸ਼੍ਰੀਨਿਵਾਸਈਆ ਦੇ ਲਾਪਤਾ ਹੋਣ ਨੂੰ ਲੈ ਕੇ ਗੰਭੀਰ ਰੂਪ ਵਿੱਚ ਚਿੰਤਤ ਹੈ। ਸਾਕੇਤ ਯੂ.ਸੀ. ਬਰਕਲੇ ਦਾ ਪੋਸਟ-ਗ੍ਰੈਜੂਏਟ ਵਿਦਿਆਰਥੀ ਹੈ ਅਤੇ ਕਰਨਾਟਕ ਰਾਜ ਨਾਲ ਸਬੰਧਤ ਹੈ।’ ਦੂਤਾਵਾਸ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਵਿਦਿਆਰਥੀ ਨੂੰ ਲੱਭਣ ਲਈ ਸਬੰਧਤ ਸਥਾਨਕ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕਰ ਰਿਹਾ ਹੈ। ਪੁਲਿਸ ਅਨੁਸਾਰ, ਸ਼੍ਰੀਨਿਵਾਸਈਆ ਨੂੰ ਆਖਰੀ ਵਾਰ ਡਵਾਈਟ ਵੇਅ ਦੇ 1700 ਬਲਾਕ ਵਿੱਚ ਦੇਖਿਆ ਗਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment