10 ਦਿਨ ਪਹਿਲਾਂ ਅਮਰੀਕਾ ਪੁੱਜੇ ਤਿੰਨ ਭਾਰਤੀ ਵਿਦਿਆਰਥੀਆਂ ‘ਤੇ ਹੋਈ ਗੋਲੀਬਾਰੀ, 1 ਦੀ ਮੌਤ

Prabhjot Kaur
2 Min Read

ਸ਼ਿਕਾਗੋ: ਸਿਰਫ਼ 10 ਦਿਨ ਪਹਿਲਾਂ ਅਮਰੀਕਾ ਪੁੱਜੇ ਤਿੰਨ ਭਾਰਤੀ ਵਿਦਿਆਰਥੀ ਉਸ ਵੇਲੇ ਗੋਲੀਆਂ ਦਾ ਸ਼ਿਕਾਰ ਹੋ ਗਏ ਜਦੋਂ ਉਹ ਇੰਟਰਨੈਟ ਕਨੈਕਸ਼ਨ ਲੈਣ ਸ਼ੌਪਿੰਗ ਮਾਲ ਵੱਲ ਜਾ ਰਹੇ ਸਨ। ਸ਼ਿਕਾਗੋ ਦੇ ਪ੍ਰਿੰਸਟਨ ਪਾਰਕ (Princeton Park) ਇਲਾਕੇ ‘ਚ ਅਣਪਛਾਤੇ ਲੁਟੇਰਿਆਂ ਨੇ ਅੰਨ੍ਹੇਵਾਹ ਫ਼ਾਇਰਿੰਗ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ 23 ਸਾਲ ਦੇ ਨੰਦਾਪੂ ਦੇਵਾਂਸ਼ ਦੀ ਮੌਤ ਹੋ ਗਈ ਅਤੇ ਉਸ ਦਾ ਇੱਕ ਦੋਸਤ ਜ਼ਖ਼ਮੀ ਹੋ ਗਿਆ। ਤੀਜਾ ਵਿਦਿਆਰਥੀ ਗੋਲੀਬਾਰੀ ਦੌਰਾਨ ਵਾਲ-ਵਾਲ ਬਚ ਗਿਆ।

ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਭਾਰਤੀ ਵਿਦਿਆਰਥੀਆਂ ਤੋਂ ਫੋਨ ਮੰਗੇ ਤਾਂ ਉਨ੍ਹਾਂ ਨੇ ਫੋਨ ਦੇ ਦਿੱਤੇ, ਇਥੋਂ ਤੱਕ ਕਿ ਫੌਨ ਅਨਲੌਕ ਕਰਨ ਵਾਸਤੇ ਪਿਨ ਵੀ ਦੱਸ ਦਿੱਤੇ ਅਤੇ ਜੇਬ ‘ਚ ਮੌਜੂਦ 1-1 ਡਾਲਰ ਵੀ ਕੱਢ ਕੇ ਦੇ ਦਿੱਤਾ, ਪਰ ਵਾਪਸ ਜਾਣ ਵੇਲੇ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਦੇਵਾਂਸ਼ੂ ਅਤੇ ਸਾਈ ਚਰਨ ਜ਼ਖ਼ਮੀ ਹੋ ਗਏ ਜਦਕਿ ਲਕਸ਼ਮਣ ਬਚ ਗਿਆ। ਲਕਸ਼ਮਣ ਨੇ ਉਥੋਂ ਲੰਘ ਰਹੇ ਲੋਕਾਂ ਦੀ ਮਦਦ ਨਾਲ ਪੁਲਿਸ ਨੂੰ ਫੋਨ ਕੀਤਾ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਦੇਵਾਂਸ਼ੂ ਦੀ ਮੌਤ ਹੋ ਗਈ। ਤਿੰਨੋਂ ਵਿਦਿਆਰਥੀਆਂ ਨੇ ਸ਼ਿਕਾਗੋ ਦੀ ਗਵਰਨਰਜ਼ ਸਟੇਟ ਯੂਨੀਵਰਸਿਟੀ ‘ਚ ਦਾਖ਼ਲਾ ਲਿਆ ਅਤੇ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ 13 ਜਨਵਰੀ ਨੂੰ ਸ਼ਿਕਾਗੋ ਪੁੱਜ ਗਏ। ਕਮਰਾ ਕਿਰਾਏ ‘ਤੇ ਲੈਣ ਤੋਂ ਬਾਅਦ ਤਿੰਨੋਂ ਇਕੱਠੇ ਰਹਿ ਰਹੇ ਸਨ।

ਉੱਥੇ ਹੀ ਦੂਜੇ ਪਾਸੇ ਕੈਲੇਫੋਰਨੀਆ ਸਣੇ ਅਮਰੀਕਾ ਦੇ ਵੱਖ-ਵੱਖ ਸੂਬਿਆਂ ‘ਚ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ 12 ਜਣਿਆਂ ਦੀ ਮੌਤ ਹੋ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment