ਚਾਰ ਸਾਲ ਪਹਿਲਾਂ ਅਮਰੀਕਾ ‘ਚ ਲਾਪਤਾ ਹੋਈ ਭਾਰਤੀ ਵਿਦਿਆਰਥਣ, ਲੱਭਣ ਵਾਲੇ ਨੂੰ ਮਿਲੇਗਾ ਇਹ ਇਨਾਮ

Rajneet Kaur
1 Min Read

ਨਿਊਜ਼ ਡੈਸਕ: ਅਮਰੀਕਾ ਵਿੱਚ ਚਾਰ ਸਾਲਾਂ ਤੋਂ ਲਾਪਤਾ ਭਾਰਤੀ ਵਿਦਿਆਰਥਣ ਬਾਰੇ ਸੁਰਾਗ ਲੱਭਣ ਲਈ ਪਹਿਲੀ ਵਾਰ ਅਮਰੀਕੀ ਖੁਫੀਆ ਏਜੰਸੀ FBI ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ, ਅਮਰੀਕੀ ਖੁਫੀਆ ਏਜੰਸੀ ਨੇ ਚਾਰ ਸਾਲ ਪਹਿਲਾਂ ਨਿਊਜਰਸੀ ਤੋਂ ਲਾਪਤਾ ਹੋਈ 29 ਸਾਲਾ ਭਾਰਤੀ ਵਿਦਿਆਰਥਣ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10,000 ਅਮਰੀਕੀ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਮਯੂਸ਼ੀ ਭਗਤ ਨੂੰ ਆਖਰੀ ਵਾਰ 29 ਅਪ੍ਰੈਲ 2019 ਦੀ ਸ਼ਾਮ ਜਰਸੀ ਸਿਟੀ ਸਥਿਤ ਆਪਣੇ ਅਪਾਰਟਮੈਂਟ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ। ਮਾਯੂਸ਼ੀ ਦੇ ਪਰਿਵਾਰ ਨੇ 1 ਮਈ 2019 ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। FBI ਨੇਵਾਰਕ ਫੀਲਡ ਆਫਿਸ ਅਤੇ ਜਰਸੀ ਸਿਟੀ ਪੁਲਿਸ ਵਿਭਾਗ ਭਗਤ ਦੀ ਗੁੰਮਸ਼ੁਦਗੀ ਨੂੰ ਸੁਲਝਾਉਣ ਲਈ ਜਨਤਾ ਦੀ ਮਦਦ ਦੀ ਮੰਗ ਕਰ ਰਹੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

- Advertisement -

Share this Article
Leave a comment