ਕੈਨੇਡਾ ਵਿਖੇ ਪਾਰਕ ’ਚ ਪੰਜਾਬਣ ਬੀਬੀਆਂ ’ਤੇ ਗੋਰੇ ਜੋੜੇ ਨੇ ਕੀਤਾ ਨਸਲੀ ਹਮਲਾ, ਸੁੱਟਿਆ ਕੂੜਾ ਤੇ ਕੱਢੀਆਂ ਗਾਲਾਂ

TeamGlobalPunjab
2 Min Read

ਸਰੀ : ਕੈਨੇਡਾ ਦੇ ਸ਼ਹਿਰ ਸਰੀ ‘ਚ ਸਥਿਤ ਇੱਕ ਪਾਰਕ ਵਿੱਚ ਬੀਤੇ ਦਿਨੀਂ ਪੰਜਾਬਣ ਬੀਬੀਆਂ ‘ਤੇ ਇੱਕ ਗੋਰੇ ਜੋੜੇ ਵੱਲੋਂ ਨਸਲੀ ਹਮਲਾ ਕੀਤਾ ਗਿਆ ਹੈ। ਜੋੜੇ ਨੇ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਕੂੜਾ ਸੁੱਟਿਆ ਤੇ ਉਨ੍ਹਾਂ ਨੂੰ ਗਾਲਾਂ ਵੀ ਕੱਢੀਆਂ।

ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ 28 ਜੁਲਾਈ ਦਾ ਹੈ ਜਦੋਂ ਗੋਰੇ ਜੋੜੇ ਨੇ ਬਜ਼ੁਰਗ ਔਰਤਾਂ ਵੱਲੋਂ ਅੰਗਰੇਜ਼ੀ ਨਾਂ ਬੋਲਣ ਕਰਕੇ ਗੱਲਾਂ ਕੱਢੀਆਂ ਅਤੇ ਉਨ੍ਹਾਂ ‘ਤੇ ਕੂੜਾ ਵੀ ਸੁੱਟਿਆ। ਜੋੜੇ ਨੇ ਬੀਬੀਆਂ ਨੂੰ ਵਾਪਸ ਭਾਰਤ ਚਲੇ ਜਾਣ ਲਈ ਵੀ ਕਿਹਾ, ਜਦੋਂ ਗੋਰਾ ਜੋੜਾ ਅੰਗਰੇਜ਼ੀ ‘ਚ ਗਾਲਾਂ ਕੱਢ ਕਰ ਰਿਹਾ ਸੀ ਉਸ ਵੇਲੇ ਬੀਬੀਆਂ ਦੇ  ਪੋਤੇ ਪੋਤਰੀਆਂ ਵੀ ਨਾਲ ਸਨ, ਜੋ ਪੂਰੀ ਤਰਾਂ ਉਨ੍ਹਾਂ ਵੱਲੋਂ ਅੰਗਰੇਜ਼ੀ ‘ਚ ਕੱਢੀਆਂ ਗਾਲਾਂ ਸਮਝਦੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰੀ ਵਾਸੀ ਸੁਖਨਿੰਦਰ ਕੌਰ ਸੰਘਾ ਨੇ ਦੱਸਿਆ ਕਿ 13445 ਤੇ 59 ਐਵੇਨਿਊ ‘ਤੇ ਸਥਿਤ ਐਸਪਨ ਪਾਰਕ ‘ਚ ਉਹ ਹੋਰ ਪੰਜਾਬਣ ਬੀਬੀਆਂ ਨਾਲ ਬੈਠੀ ਗੱਲਾਂ ਕਰ ਰਹੀ ਸੀ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਉਥੇ ਖੇਡ ਰਹੇ ਸਨ। ਇਸ ਦੌਰਾਨ ਇਕ ਅੰਗਰੇਜ਼ ਜੋੜਾ ਉਥੇ ਆਇਆ ਤੇ ਗੋਰੀ ਨੇ ਉਨ੍ਹਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਅਪਮਾਨਜਨਕ ਸ਼ਬਦਾਵਲੀ ਵਰਤ ਕੇ ਨਸਲੀ ਟਿੱਪਣੀਆਂ ਕੀਤੀਆਂ ਤੇ ਉਥੇ ਪਿਆ ਕੂੜਾ ਉਨ੍ਹਾਂ ‘ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਬੀਬੀਆਂ ਸ਼ਾਂਤ ਹੋ ਕੇ ਉਥੇ ਬੈਠੀਆਂ ਰਹੀਆਂ ਤੇ ਉਸ ਗੋਰੀ ਨੂੰ ਕੁਝ ਨਾ ਕਿਹਾ। ਇਸ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ।

- Advertisement -

Share this Article
Leave a comment