ਇਟਲੀ ‘ਚ ਭਾਰਤੀ ਪੰਜਾਬੀ ਦੀ ਭੇਦਭਰੀ ਹਾਲਤ ‘ਚ ਮੌਤ!

TeamGlobalPunjab
1 Min Read

ਇਟਲੀ : ਅੱਜ ਕੱਲ੍ਹ ਜਿਵੇਂ ਜਿਵੇਂ ਪੰਜਾਬੀਆਂ ਦਾ ਬਾਹਰੀ ਮੁਲਕਾਂ ‘ਚ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਦਿਨ ਬ ਦਿਨ ਮੌਤ ਦੀਆਂ ਖਬਰਾਂ ਦਾ ਸਿਲਸਿਲਾ ਵੀ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਭਾਰਤੀ ਪੰਜਾਬੀ ਦੀ ਇਟਲੀ ‘ਚ ਭੇਦਭਰੀ ਹਾਲਤ ‘ਚ ਮੌਤ ਹੋ ਗਈ ਹੈ।

ਦੱਸ ਦਈਏ ਕਿ ਹਰਦੀਪ ਸਿੰਘ ਉਰਫ ਲੱਲੀ ਪੰਜਾਬ ਦੇ ਮੋਗਾ ਜਿਲ੍ਹੇ ਦੇ ਨਿਹਾਲ ਸਿੰਘ ਵਾਲਾ ਪਿੰਡ ਦਾ ਰਹਿਣ ਵਾਲਾ ਹੈ। ਉਹ ਇਟਲੀ ‘ਚ ਲਾਤੀਨਾ ਇਲਾਕੇ ‘ਚ ਰਹਿ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੱਲੀ ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਚੰਗੇ ਭਵਿੱਖ ਅਤੇ ਰੁਜ਼ਗਾਰ ਦੀ ਤਲਾਸ਼ ‘ਚ 11 ਸਾਲ ਪਹਿਲਾਂ ਇਟਲੀ ਗਿਆ ਸੀ। ਇੰਦਰਜੀਤ ਸਿੰਘ ਨੇ ਦੱਸਿਆ ਕਿ ਲੱਲੀ ਉੱਥੇ ਖੇਤੀਬਾੜੀ ਦਾ ਕੰਮ ਕਰਦਾ ਸੀ।

ਇੰਦਰਜੀਤ ਸਿੰਘ ਅਨੁਸਾਰ ਲੱਲੀ ਉੱਥੋਂ ਦਾ ਪੱਕਾ ਵਸਨੀਕ ਹੋ ਗਿਆ ਸੀ ਅਤੇ ਹੁਣ ਉਹ ਭਾਰਤ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਲਈ ਲੱਲੀ ਨੇ ਟਿਕਟਾਂ ਵੀ ਬੁੱਕ ਕਰਵਾ ਲਈਆਂ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਉਸ ਦੀ ਮੌਤ ਦੀ ਖਬਰ ਮਿਲ ਗਈ। ਇੰਦਰਜੀਤ ਸਿੰਘ ਨੇ ਸਰਕਾਰ ਨੂੰ ਅਪੀਲ ਕਰਦਿਆਂ ਲੱਲੀ ਦੀ ਲਾਸ਼ ਭਾਰਤ ਲੈ ਆਉਣ ਦੀ ਅਪੀਲ ਕੀਤੀ ਅਤੇ ਉਸ ਦੀ ਮੌਤ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ।

Share this Article
Leave a comment