ਦਿੱਲੀ ‘ਚ ਸ਼ੋਰ ਪ੍ਰਦੂਸ਼ਣ ਕਰਨ ‘ਤੇ ਲੱਗੇਗਾ 1 ਲੱਖ ਰੁਪਏ ਤੱਕ ਦਾ ਜੁਰਮਾਨਾ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਨੇ ਸ਼ਹਿਰ ਵਿਚ ਸ਼ੋਰ  ਪ੍ਰਦੂਸ਼ਣ ਪੈਦਾ ਕਰਨ ਲਈ ਲਗਾਈ ਗਈ ਜੁਰਮਾਨਾ ਰਾਸ਼ੀ ਵਿਚ ਸੋਧ ਦਾ ਐਲਾਨ ਕੀਤਾ ਹੈ। ਹੁਣ ਲਾਉਡਸਪੀਕਰਾਂ ਅਤੇ ਜਨਤਕ ਸੂਚਨਾ ਪ੍ਰਣਾਲੀ ਦੇ ਜ਼ਰੀਏ ਰੌਲਾ ਪਾਉਣ ‘ਤੇ 10,000 ਰੁਪਏ ਤੱਕ ਦਾ ਭਾਰੀ ਜੁਰਮਾਨਾ ਲਗਾਇਆ ਜਾਵੇਗਾ।

ਨਵੇਂ ਨਿਯਮ ਅਨੁਸਾਰ ਨਿਰਧਾਰਤ ਸਮੇਂ ਤੋਂ ਬਾਅਦ ਕਿਸੇ ਵੀ ਰਿਹਾਇਸ਼ੀ ਜਾਂ ਕਾਮਰਸ਼ੀਅਲ ਇਲਾਕਿਆਂ ਵਿੱਚ ਪਟਾਕੇ ਚਲਾਉਣ ‘ਤੇ   1000 ਰੁਪਏ ਅਤੇ ਚੁੱਪ ਖੇਤਰਾਂ ਵਿੱਚ 3,000 ਰੁਪਏ ਹੈ। ਜੇ ਕਿਸੇ ਰੈਲੀ, ਵਿਆਹ ਜਾਂ ਧਾਰਮਿਕ ਤਿਉਹਾਰ ‘ਤੇ ਪਟਾਖੇ ਚਲਾਉਣ ਵਾਲੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਸਮਾਗਮ ਦਾ ਪ੍ਰਬੰਧਕ ਰਿਹਾਇਸ਼ੀ ਅਤੇ ਵਪਾਰਕ ਖੇਤਰਾਂ ਵਿਚ 10,000 ਰੁਪਏ ਅਤੇ ਚੁੱਪ ਜ਼ੋਨਾਂ ਵਿਚ 20,000  ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। 1000 ਕਿਲੋਵੋਲਟ-ਐਂਪੀਅਰ (ਕੇ.ਵੀ.ਏ.) ਤੋਂ ਜ਼ਿਆਦਾ ਦੇ ਡੀਜਲ ਜੈਨਰੇਟਰ ਸੈੱਟ ਲਈ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਬਿਨਾਂ ਆਗਿਆ ਦੇ ਜ਼ਿਆਦਾ ਸ਼ੋਰ ਕਰਣ ਵਾਲੇ ਉਸਾਰੀ ਸਾਮੱਗਰੀਆਂ ਲਈ 50 ,000 ਰੁਪਏ ਦਾ ਜੁਰਮਾਨਾ ਹੋਵੇਗਾ ਅਤੇ ਸਾਮੱਗਰੀ ਵੀ ਜ਼ਬਤ ਕੀਤੇ ਜਾਣਗੇ ।

ਜੇ ਉਸੇ ਖੇਤਰ ਵਿੱਚ ਦੂਜੀ ਵਾਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਜੁਰਮਾਨਾ ਰਾਸ਼ੀ ਵਧਾ ਕੇ 40,000 ਰੁਪਏ ਕਰ ਦਿੱਤੀ ਜਾਵੇਗੀ। ਜੇ ਨਿਯਮਾਂ ਦੀ ਦੋ ਵਾਰ ਤੋਂ ਵੱਧ ਉਲੰਘਣਾ ਕੀਤੀ ਜਾਂਦੀ ਹੈ, ਤਾਂ ਸੋਧੇ ਹੋਏ ਨਿਯਮਾਂ ਅਨੁਸਾਰ 1 ਲੱਖ ਰੁਪਏ ਜੁਰਮਾਨਾ ਅਦਾ ਕਰਨਾ ਪਏਗਾ ਅਤੇ ਖੇਤਰ ਨੂੰ ਸੀਲ ਕਰ ਦਿੱਤਾ ਜਾਵੇਗਾ।

- Advertisement -

Share this Article
Leave a comment