ਨਿਊਯਾਰਕ: ਅਮਰੀਕਾ-ਕੈਨੇਡਾ ‘ਚ ਕਰੋੜਾਂ ਡਾਲਰ ਦੇ ਨਸ਼ੇ ਵੇਚਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੇ ਦੋਸ਼ ਕਬੂਲ ਲਏ ਹਨ। ਜਾਣਕਾਰੀ ਮੁਤਾਬਕ 40 ਸਾਲ ਦਾ ਬਨਮੀਤ ਸਿੰਘ ਅਮਰੀਕਾ ‘ਚ ਡਾਰਕ ਵੈਬ ਰਾਹੀਂ ਕਰੋੜਾਂ ਡਾਲਰ ਦੇ ਨਸ਼ੀਲੇ ਪਦਾਰਥ ਵੇਚਦਾ ਸੀ। ਬਨਮੀਤ ਨੇ ਦੋਸ਼ ਕਬੂਲਣ ਤੋਂ ਬਾਅਦ ਕ੍ਰਿਪਟੋਕਰੰਸੀ ਦੇ ਰੂਪ ਵਿਚ 150 ਮਿਲੀਅਨ ਡਾਲਰ ਦੀ ਰਕਮ ਸਰਕਾਰ ਨੂੰ ਸੌਂਪਣ ਦੀ ਸਹਿਮਤੀ ਵੀ ਦੇ ਦਿੱਤੀ ਹੈ।
ਅਮਰੀਕਾ ਦੇ ਇਤਿਹਾਸ ਵਿਚ ਕ੍ਰਿਪਟੋਕਰੰਸੀ ਦੇ ਰੂਪ ‘ਚ ਇਹ ਸਭ ਤੋਂ ਵੱਡੀ ਬਰਾਮਦਗੀ ਦੱਸੀ ਜਾ ਰਹੀ ਹੈ। ਉਤਰਾਖੰਡ ਦੇ ਹਲਦਵਾਨੀ ਨਾਲ ਸਬੰਧਤ ਬਨਮੀਤ ਸਿੰਘ ਨੂੰ 2019 ਵਿਚ ਲੰਦਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ 2023 ‘ਚ ਅਮਰੀਕਾ ਲਿਆਂਦਾ ਗਿਆ। ਉਸ ਦਾ ਨੈਟਵਰਕ ਅਮਰੀਕਾ ਵਿਚ ਹੀ ਨਹੀਂ ਸਗੋਂ ਕੈਨੇਡਾ ਅਤੇ ਯੂਰਪ ਦੇ ਕਈ ਮੁਲਕਾਂ ਤੱਕ ਫੈਲਿਆ ਹੋਇਆ ਸੀ।
ਅਦਾਲਤੀ ਦਸਤਾਵੇਜ਼ਾਂ ਮੁਤਬਕ ਨਸ਼ੀਲੇ ਪਦਾਰਥਾਂ ਦੀ ਵਿਕਰੀ ਡਾਰਕ ਵੈਬ ਸਾਈਟਾਂ ਰਾਹੀਂ ਕੀਤੀ ਜਾਂਦੀ। ਲੋਕਾਂ ਤੱਕ ਪਹੁੰਚਾਏ ਜਾਣ ਵਾਲੇ ਨਸ਼ੀਲੇ ਪਦਾਰਥਾਂ ਵਿਚ ਫੈਂਟਾਨਿਲ, ਟਰੈਮਾਡਲ, ਐਲ.ਐਸ.ਡੀ. ਅਤੇ ਕੈਟਾਮੀਨ ਸ਼ਾਮਲ ਹੁੰਦੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੂਨ 2012 ਤੋਂ ਜੁਲਾਈ 2017 ਤੱਕ ਬਨਮੀਤ ਸਿੰਘ ਵੱਲੋਂ ਓਹਾਇਓ, ਫਲੋਰੀਡਾ, ਨੋਰਥ ਕੈਰੋਲਾਈਨਾ, ਮੈਰੀਲੈਂਡ, ਨਿਊ ਯਾਰਕ, ਨੋਰਥ ਡੈਕੋਟਾ ਅਤੇ ਵਾਸ਼ਿੰਗਟਨ ਵਿਖੇ ਨਸ਼ਾ ਵੇਚਣ ਦੇ ਸੈਲ ਚਲਾਏ ਜਾ ਰਹੇ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।